ਰੋਮ, 4 ਮਈ (ਏਜੰਸੀਆਂ) - ਭਾਰਤ ਨਾਲ 3600 ਕਰੋੜ ਰੁਪਏ ਦੇ ਵੀ. ਵੀ. ਆਈ. ਪੀ ਹੈਲੀਕਾਪਟਰ ਸੌਦੇ 'ਚ ਰਿਸ਼ਵਤ ਦੇਣ ਲਈ ਇਟਲੀ ਦੇ ਜਨਤਕ ਰੱਖਿਆ ਕੰਪਨੀ ਫਿਨਮੈਕੇਨਿਕਾ ਦੇ ਸਾਬਕਾ ਸੀ. ਈ. ਓ ਗਿਓਸਪੇ ਅਤੇ ਕੰਪਨੀ ਦੀ ਹੈਲੀਕਾਪਟਰ ਇਕਾਈ ਅਗਸਟਾ ਵੈਸਟਲੈਂਡ ਦੇ ਸੀ. ਓ ਬਰੂਨੋ ਸਪਾਗਨੋਲਿਨੀ ਦੇ ਖ਼ਿਲਾਫ਼ ਸੁਣਵਾਈ 19 ਜੂਨ ਤੋਂ ਸ਼ੁਰੂ ਹੋਵੇਗੀ। ਓਰਸੀ ਅਤੇ ਸਪਾਗਨੋਲਿਨੀ 'ਤੇ ਦੋਸ਼ ਹੈ ਕਿ ਉਨਾ੍ਹਂ ਨੇ ਭਾਰਤ ਨੂੰ 12 ਅਗਸਟਾ ਹੈਲੀਕਾਪਟਰ ਵੇਚਣ ਦਾ ਠੇਕਾ ਹਾਸਲ ਕਰਨ ਲਈ ਕਥਿਤ ਤੌਰ 'ਤੇ ਰਿਸ਼ਵਤ ਲਈ ਸੀ।