ਮੁੰਬਈ, 4 ਮਈ (ਏਜੰਸੀ)-ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੰਦਨ ਤੋਂ ਡਿਊਟੀ ਫਰੀ ਸਾਮਾਨ ਲਿਆਉਣ ਦੇ ਮਾਮਲੇ ਵਿਚ ਕਰੀਬ ਤਿੰਨ ਘੰਟੇ ਹਿਰਾਸਤ ਵਿਚ ਲਿਆ ਗਿਆ। ਰਣਬੀਰ ਕਪੂਰ ਵੱਲੋਂ ਇਸ ਸਾਮਾਨ ਦੀ ਜਾਣਕਾਰੀ ਕਸਟਮ ਅਧਿਕਾਰੀਆਂ ਤੋਂ ਛੁਪਾਉਣ ਦੇ ਦੋਸ਼ ਵਿਚ ਕਸਟਮ ਅਧਿਕਾਰੀਆਂ ਨੇ 60 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ। ਜੁਰਮਾਨਾ ਲੈਣ ਤੋਂ ਬਾਅਦ ਹੀ ਰਣਬੀਰ ਨੂੰ ਜਾਣ ਦਿੱਤਾ ਗਿਆ। ਰਣਬੀਰ ਕਪੂਰ ਰਾਤ ਨੂੰ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ ਤੋਂ ਮੁੰਬਈ ਹਵਾਈ ਅੱਡੇ 'ਤੇ ਉਤਰਿਆ ਸੀ। ਉਹ ਲੰਦਨ ਤੋਂ ਕੁਝ ਸਾਮਾਨ ਲੈ ਕੇ ਆਇਆ ਜਿਸ ਦੀ ਡਿਊਟੀ ਨਹੀਂ ਸੀ ਅਦਾ ਕੀਤੀ ਗਈ ਤੇ ਅਸਲੀਅਤ ਛੁਪਾਉਣ ਕਰਕੇ ਸ਼ੱਕ ਦੇ ਦਾਇਰੇ ਵਿਚ ਆ ਗਿਆ ਤੇ ਪੁੱਛਗਿਛ ਲਈ ਰੋਕ ਲਿਆ ਗਿਆ।