ਅੰਮਿ੍ਤਸਰ, 3 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਜਿੱਥੇ ਆਪਣਾ ਕੰਮਕਾਜ ਠੱਪ ਰੱਖਕੇ ਭਾਰਤੀ ਸ਼ਹੀਦ ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉੱਥੇ ਪਾਕਿਸਤਾਨ ਸਰਕਾਰ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਰੋੋਸ ਪ੍ਰਦਰਸ਼ਨ ਵੀ ਕੀਤਾ | ਬਾਰ ਕੌਾਸਲ ਦੇ ਉਮੀਦਵਾਰ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਸ: ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਜ ਕਚਿਹਰੀ ਸਮੂਹ 'ਚ ਵਕੀਲਾਂ ਨੇ ਸ਼ੋਕ ਵਜੋਂ ਆਪਣਾ ਕੰਮਕਾਜ ਬੰਦ ਰੱਖਿਆ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਨਸੂਬਿਆਂ ਖਿਲਾਫ਼ ਭਾਰਤ ਨੂੰ ਸਖ਼ਤ ਰੁਖ ਅਖ਼ਤਿਆਰ ਕਰਨਾ ਚਾਹੀਦਾ ਹੈ | ਸਰਬਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੱਤੇ ਜਾਣ 'ਤੇ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਸ: ਸਿਆਲਕਾ ਨੇ ਕਿਹਾ ਕਿ ਇਸ ਨਾਲ ਪਰਿਵਾਰ ਨੂੰ ਵੱਡਾ ਹੌਾਸਲਾ ਮਿਲਿਆ ਹੈ | ਇਸ ਮੌਕੇ ਐਡਵੋਕੇਟ ਏ. ਐੱਨ. ਭਾਟੀਆ, ਗੁਰਦੀਪ ਸਿੰਘ ਚੌਹਾਨ, ਨਰੇਸ਼ ਸੈਣੀ, ਮਾਨਵ ਪਾਂਡੇ, ਰਮਨ ਭਾਟੀਆ ਆਦਿ ਵਕੀਲ ਹਾਜ਼ਰ ਸਨ |
ਅਜਨਾਲਾ, (ਐਸ. ਪ੍ਰਸ਼ੋਤਮ)-ਪਾਕਿਸਤਾਨ ਦੀ ਜ਼ੇਲ੍ਹ 'ਚ ਭਾਰਤੀ ਕੈਦੀ ਸ: ਸਰਬਜੀਤ ਸਿੰਘ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਜਾਣ ਦੇ ਰੋਸ ਵਜੋਂ ਵਕੀਲਾਂ ਦੀ ਜੁਝਾਰੂ ਜਥੇਬੰਦੀ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ ਨਿੱਜਰ ਦੀ ਪ੍ਰਧਾਨਗੀ 'ਚ ਸਮੂਹ ਵਕੀਲਾਂ ਨੇ ਪਾਕਿਸਤਾਨ ਵਿਰੁੱਧ ਜਬਰਦਸਤ ਰੋਸ ਮੁਜਾਹਰਾ ਕੀਤਾ | ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ ਨਿੱਜਰ, ਉੱਪ ਪ੍ਰਧਾਨ ਐਡਵੋਕੇਟ ਰਮਨ ਸ਼ਰਮਾਂ, ਸਕੱਤਰ ਐਡਵੋਕੇਟ ਜਤਿੰਦਰ ਕੁੰਦਰਾ, ਸੰਯੁਕਤ ਸਕੱਤਰ ਐਡਵੋਕੇਟ ਮਨਜੀਤ ਸਿੰਘ ਭੱਟੀ ਦੀ ਸਾਂਝੀ ਅਗਵਾਈ 'ਚ ਬਾਰ ਰੂਮ ਵਿਖੇ ਕਰਵਾਈ ਗਈ ਸ਼ੋਕ ਸਭਾ 'ਚ ਜਿਥੇ ਸ: ਸਰਬਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਉਥੇ ਭਾਰਤ ਸਰਕਾਰ ਤੇ ਜ਼ੋਰ ਦਿੱਤਾ ਗਿਆ ਕਿ ਪਾਕਿਸਤਾਨ ਦੀਆਂ ਜ਼ੇਲਾਂ 'ਚ ਸਜਾਵਾਂ ਪੂਰੀਆਂ ਕਰ ਚੁੱਕੇ ਭਾਰਤੀ ਕੈਦੀਆਂ ਦੀ ਰਿਹਾਈ ਲਈ ਕੌਮਾਂਤਰੀ ਪੱਧਰ ਤੇ ਦਬਾਓ ਪਾ ਕੇ ਰਿਹਾ ਕਰਵਾਏ ਜਾਣ | ਰੋਸ ਮੁਜਾਹਰੇ ਦੌਰਾਨ ਐਡਵੋਕੇਟ ਨਰੇਸ਼ ਸ਼ਰਮਾਂ , ਅਵਤਾਰ ਸਿੰਘ ਸੰਧੂ, ਮਿਲਾਪ ਸਿੰਘ ਭੱਟੀ, ਡੀ.ਐਨ.ਹੀਰਾ, ਜਤਿੰਦਰ ਸਿੰਘ ਚੌਹਾਨ, ਐਸ.ਐਸ.ਸੋਹਲ, ਮਨਦੀਪ ਸਿੰਘ ਮੁਹਾਰ, ਐਸ.ਐਸ.ਚੀਮਾ, ਨਿਰਮਲ ਸਿੰਘ ਗਿੱਲ, ਕੇ.ਪੀ.ਐਸ. ਔਲਖ, ਬਿ੍ਜ ਮੋਹਣ ਔਲ, ਦਵਿੰਦਰ ਸਿੰਘ ਛੀਨਾ, ਮੇਜਰ ਸਿੰਘ ਰਿਆੜ, ਯਾਦਵਿੰਦਰ ਸਿੰਘ ਭੁੱਲਰ, ਕਾਬਲ ਸਿੰਘ ਬਲੱਗਣ, ਰਜੀਵ ਮਦਾਨ , ਹਰਦੀਪ ਸਿੰਘ, ਦੀਪਕ ਰਮਦਾਸ, ਗੌਰਵ ਮੰਨਣ, ਰਮਨ ਕੁਮਾਰ, ਜਸਪ੍ਰੀਤ ਸਿੰਘ ਅਰੋੜਾ ਆਦਿ (ਸਾਰੇ ਐਡਵੋਕੇਟ) ਸ਼ਾਮਲ ਸਨ |
ਅਜਨਾਲਾ ਸ਼ਹਿਰ ਅੱਧਾ ਦਿਨ ਰਿਹਾ ਬੰਦ
ਭਾਰਤੀ ਕੈਦੀ ਸ: ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜ਼ੇਲ 'ਚ ਹੱਤਿਆ ਕੀਤੇ ਜਾਣ ਦੇ ਰੋਸ ਵਜੋਂ ਅਤੇ ਭਿੱਖੀਵਿੰਡ ਵਿੱਖੇ ਕੀਤੇ ਜਾ ਰਹੇ ਕੌਮੀ ਭਾਵਨਾ ਤੇ ਸ਼ਰਧਾ ਨਾਲ ਸ਼ਹੀਦ ਸਰਬਜੀਤ ਸਿੰਘ ਦੇ ਅੰਤਿਮ ਸੰਸਕਾਰ ਦੇ ਮੱਦੇਨਜ਼ਰ ਅੱਜ ਸਥਾਨਕ ਸ਼ਹਿਰ ਦੇ ਕੈਮਿਸਟਾਂ ਤੇ ਹਸਪਤਾਲਾਂ ਨੂੰ ਛੱਡ ਕੇ ਸਮੂਹਿਕ ਵਪਾਰਕ ਅਦਾਰੇ ਅੱਧਾ ਦਿਨ ਬੰਦ ਰਹੇ |