ਨਵੀਂ ਦਿਲੀ, 4 ਮਈ (ਏਜੰਸੀਆਂ) - ਵਿਦੇਸ਼ ਮੰਤਰਾਲੇ ਦੁਆਰਾ ਸੁੱਕਰਵਾਰ ਦੱਸਿਆ ਗਿਆ ਕਿ ਭਾਰਤੇ ਅਤੇ ਪਾਕਿਸਤਾਨ ਦੇ ਸਾਬਕਾ ਜੱਜਾਂ ਦੀ ਇਕ ਸੰਯੁਕਤ ਕਮੇਟੀ ਨੇ 26 ਅਪ੍ਰੈਲ ਤੋਂ 1 ਮਈ ਦੇ ਵਿਚਕਾਰ ਪਾਕਿਸਤਾਨ ਦੀਆਂ 3 ਜੇਲ੍ਹਾਂ ਦਾ ਦੌਰਾ ਕੀਤਾ। ਭਾਰਤ ਵਲੋਂ ਏ.ਐਸ.ਗਿੱਲ ਅਤੇ ਐਮ.ਏ.ਖਾਨ ਜਦਕਿ ਪਾਕਿਸਤਾਨ ਵਲੋਂ ਅਬਦੁੱਲ ਕਾਦਰ ਚੌਧਰੀ, ਨਾਸਿਰ ਅਸਲਮ ਜਾਹਿਦ ਤੇ ਮੀਆਂ ਮੁਹੰਮਦ ਅਜਮਨ ਸ਼ਾਮਿਲ ਸਨ। ਇਨ੍ਹਾਂ ਨੇ ਪਾਕਿਸਤਾਨ ਦੀ ਕਰਾਚੀ, ਰਾਵਲਪਿੰਡੀ ਅਤੇ ਲਾਹੌਰ ਜੇਲ੍ਹਾਂ ਦਾ ਦੌਰਾ ਕੀਤਾ। ਸਮਿਤੀ ਦਾ ਦੌਰਾ ਪਾਕਿਸਤਾਨ ਦੇ ਕੋਟ ਲਖਪਤ ਜੇਲ੍ਹ 'ਚ ਕੈਦ ਭਾਰਤੀ ਨਾਗਰਿਕ ਸਰਬਜੀਤ ਦੀ ਮੌਤ ਤੋਂ ਇਕ ਦਿਨ ਪਹਿਲਾਂ ਹੀ ਖ਼ਤਮ ਹੋਇਆ। ਆਪਣੀ ਰਿਪੋਰਟ 'ਚ ਉਨ੍ਹਾਂ ਕਿਹਾ ਕਿ 3 ਜੇਲ੍ਹਾਂ 'ਚ ਕੁੱਲ 535 ਭਾਰਤੀ ਕੈਦੀ ਹਨ ਜਿਨ੍ਹਾਂ 'ਚ 483 ਮਛਿਆਰੇ, ਇਨ੍ਹਾਂ 'ਚੋ 11 ਨਾਬਾਲਗ ਹਨ। ਇਸ ਦੇ ਇਲਾਵਾ ਅਸੈਨਿਕ ਕੈਦੀਆਂ 'ਚ ਕਰਾਚੀ ਜੇਲ੍ਹ 'ਚ 8 ਭਾਰਤੀ ਕੈਦੀ, ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ 8 ਭਾਰਤੀ ਕੈਦੀ ਤੇ ਲਾਹੌਰ ਦੀ ਕੋਟ ਲਖਪਤ ਜੇਲ 'ਚ 36 ਭਾਰਤੀ ਕੈਦੀ ਹਨ