ਨਵੀਂ ਦਿਲੀ, 4 ਮਈ (ਏਜੰਸੀਆਂ) - ਚੰਡੀਗੜ ਦੇ ਹਸਪਤਾਲ 'ਚ ਭਰਤੀ ਪਾਕਿਸਤਾਨ ਕੈਦੀ ਸਨਾਉੱਲਾ ਨਾਲ ਪਾਕਿਸਤਾਨ ਅਧਿਕਾਰੀਆਂ ਨੇ ਸ਼ਨੀਕਾਰ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਜੰਮੂ ਦੀ ਕੋਟ ਬਲਾਵਤ ਜੇਲ੍ਹ 'ਚ ਸਜਾ ਕੱਟ ਰਹੇ ਪਾਕਿਸਤਾਨੀ ਕੈਦੀ ਸਨਾਉੱਲਾ ਸ਼ੁੱਕਰਵਾਰ ਇਕ ਹੋਰ ਭਾਰਤੀ ਕੈਦੀ ਵਲੋਂ ਹਮਲੇ 'ਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ ਤੁਰੰਤ ਰਿਹਾਅ ਕੀਤੇ ਜਾਣ ਤੇ ਉਸ ਦੇ ਦੇਸ਼ ਭੇਜੇ ਜਾਣ ਦੀ ਮੰਗ ਕੀਤੀ ਸੀ।