ਮਥੁਰਾ, 4 ਮਈ (ਏਜੰਸੀਆਂ) - ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ ਦੇ ਗਵਰਧਨ ਕਸਬੇ 'ਚ ਸਥਿਤ ਸੈਂਟਰਲ ਬੈਂਕ ਦੀ ਸ਼ਾਖਾ 'ਚ ਫਰਜੀ ਖਾਤਾ ਖੋਲ ਕੇ 35 ਲੱਖ ਰੁਪਏ ਦਾ ਘੋਟਾਲਾ ਕਰਨ ਦੇ ਦੋਸ਼ 'ਚ ਪ੍ਰਬੰਧਕ ਸਮੇਤ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਬੈਂਕ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਰਾ ਰੋਡ ਤੇ ਸਥਿਤ ਬੈਂਕ ਸ਼ਾਖਾ 'ਚ ਕੰਮ ਕਰਦੇ ਅਫ਼ਸਰ ਸ਼ਾਮਵੀਰ ਸਿੰਘ ਕਲਰਕ ਰਮੇਸ਼ ਕੁਮਾਰ ਅਤੇ ਕੈਸ਼ੀਅਰ ਕਿਸ਼ਨ ਚੰਦਰ ਨੇ ਆਪਸ 'ਚ ਮਿਲ ਕੇ 6 ਮਹੀਨੇ ਪਹਿਲਾਂ ਰਾਹੁਲ ਦੇ ਨਾਂ ਇਕ ਫ਼ਰਜੀ ਖਾਤਾ ਖੋਲਿਆ ਅਤੇ ਫਰਜੀ ਤਰੀਕੇ ਨਾਲ ਏ.ਟੀ.ਐਮ ਦੇ ਸਹਾਰੇ 35 ਲੱਖ ਰੁਪਏ ਕਢਵਾ ਲਏ। ਨਵਾਂ ਖਾਤਾ ਖੁਲਵਾਉਣ 'ਚ ਵੀ ਕੋਈ ਰਸਮ ਪੂਰੀ ਨਹੀਂ ਕੀਤੀ ਗਈ। ਘੋਟਾਲੇ ਦੀ ਜਾਣਕਾਰੀ ਦੇ ਬਾਅਦ ਮੰਡਲ ਜਨਰਲ ਪ੍ਰਬੰਧਕ ਏ.ਕੇ ਅਗਰਵਾਲ ਨੇ ਚੌਕਸੀ ਵਰਤਦੇ ਹੋਏ ਤੁਰੰਤ ਪ੍ਰਬੰਧਕ ਸਮੇਤ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਅਗਰਵਾਲ ਨੇ ਦੱਸਿਆ ਕਿ ਬਾਕੀ ਜਾਂਚ 'ਚ ਪੁਸ਼ਟੀ ਹੋਣ ਤੋਂ ਬਾਅਦ ਮਾਮਲਾ ਪੁਲਿਸ ਕੋਲ ਦਰਜ਼ ਕਰਵਾਇਆ ਜਾਵੇਗਾ।