ਦੇਵਰਿਆ, 4 ਮਈ (ਏਜੰਸੀਆਂ) - ਉੱਤਰ ਪ੍ਰਦੇਸ ਦੇ ਦੇਵਰਿਆਂ ਜਿਲ੍ਹੇ 'ਚ ਰਾਮਪੁਰ ਕਾਰਖਾਨਾ ਖੇਤਰ 'ਚ ਕੁਦਰਤੀ ਹਾਜ਼ਤ ਲਈ ਖੇਤ 'ਚ ਗਈ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਚਤਰਭੁਜ ਪਿੰਡ 'ਚ ਕਲ੍ਹ ਕੁਦਰਤੀ ਹਾਜ਼ਤ ਲਈ ਗਈ 17 ਸਾਲਾ ਦੀ ਲੜਕੀ ਨਾਲ ਵਿਜੈ ਸ਼ਰਮਾ ਨਾਂ ਦੇ ਵਿਅਕਤੀ ਨੇ ਚਾਕੂ ਵਿਖਾ ਕੇ ਜਬਰ ਜਨਾਹ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।