ਭਾਰਤੀ ਕੈਦੀ ਸਰਬਜੀਤ ਸਿੰਘ ਦੇ ਇਲਾਜ ਕਰ ਰਹੇ ਪਾਕਿਸਤਾਨੀ ਡਾਕਟਰਾਂ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਜਿ਼ਆਦਾ ਵਿਗੜ ਗਈ ਹੈ। ਜਦੋਂ ਦਾ ਉਸ ਉਪਰ ਹਮਲਾ ਹੋਇਆ ਹੈ ਉਹ ਕੋਮਾ ਵਿੱਚ ਹਨ ।
ਪੀਟੀਆਈ ਨੇ ਅਲਾਮਾ ਇਕਬਾਲ ਮੈਡੀਕਲ ਕਾਲਜ ਦੇ ਮੁਖੀ ਮਹਿਮੂਦ ਸ਼ੌਕਤ ਦੇ ਹਵਾਲੇ ਨਾਲ ਕਿਹਾ ਹੈ ਕਿ ਉਸਦੀ ਤਾਜ਼ਾ ਜਾਂਚ ਵਿੱਚ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਬਲਕਿ ਉਸਦੀ ਸਿਹਤ ਹੋਰ ਵਿਗੜ ਗਈ ਹੈ।
ਡਾਕਟਰ ਸ਼ੌਕਤ ਸਰਬਜੀਤ ਦਾ ਇਲਾਜ ਕਰ ਰਹੇ ਹਨ ।
ਪਾਕਿਸਤਾਨ ਨੇ ਸਰਬਜੀਤ ਨੂੰ ਜਾਸੂਸੀ ਅਤੇ ਚਾਰ ਬੰਬ ਧਮਾਕਿਆਂ ਜਿੰਨਾਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ ਦਾ ਦੋਸ਼ੀ ਪਾਇਆ ਸੀ ।
ਲਾਹੌਰ ਅਤੇ ਫੈਸਲਾਬਾਦ ਵਿੱਚ ਹੋਏ ਬੰਬ ਧਮਾਕਿਆਂ ਵਿੱਚ 14 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋਏ ਸਨ।
ਖ਼ਬਰ ਹੈ ਕਿ ਅੱਜ ਸਰਬਜੀਤ ਦਾ ਪਰਿਵਾਰ ਭਾਰਤ ਆ ਰਿਹਾ ਹੈ।