ਚੰਡੀਗੜ੍ਹ— ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਯੂਨੀਅਨਾਂ ਦੇ ਗਠਜੋੜ, ਯੂਨਾਈਟੇਡ ਫ੍ਰੋਮ ਆਫ ਬੈਂਕ ਯੂਨੀਅਨਸ, ( ਯੂ.ਐੱਲ.ਬੀ.ਯੂ) ਨੇ ਹੁਣ 10 ਫਰਵਰੀ ਤੋਂ 2 ਦਿਨ ਦੀ ਕੌਮੀ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਆਲ ਇੰਡੀਆ ਕੇਨਰਾ ਬੈਂਕ ਸਟਾਫ ਯੂਨੀਅਨ ਦੇ ਸਕੱਤਰ ਅਵਨੀਸ਼ ਖੋਸਲਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਆਈ. ਬੀ. ਏ. ਨੇ ਪਹਿਲਾਂ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਵਾਧਾ ਕਰਨ ਦੀ ਮੰਗ ਕੀਤੀ ਸੀ ਪਰ ਹੁਣ ਇਸ ਨੂੰ 9.5 ਫੀਸਦੀ ਕਰ ਦਿੱਤਾ ਗਿਆ ਸੀ। ਅਜਿਹੇ 'ਚ ਯੂ. ਐੱਫ. ਬੀ. ਯੂ. ਅਤੇ ਆਈ. ਬੀ. ਏ. ਵਿਚਾਲੇ ਸੋਮਵਾਰ ਨੂੰ ਇਕ ਹੋਰ ਦੌਰ ਦੀ ਗੱਲਬਾਤ ਹੋਈ, ਜਿਸ 'ਚ ਗੱਲਬਾਤ ਹੋਣ ਤੋਂ ਬਾਅਦ 10 ਫਰਵਰੀ ਤੋਂ 11 ਫਰਵਰੀ ਤੱਕ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਰੇ ਦੇਸ਼ 'ਚ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਦੇ ਤਕਰੀਬਨ 10 ਲੱਖ ਕਰਮਚਾਰੀ ਤਨਖਾਹ 'ਚ ਵਾਧੇ ਦੀ ਮੰਗ ਅਤੇ ਬੈਂਕਿੰਗ ਖੇਤਰ 'ਚ ਸੁਧਾਰ ਦੀ ਨਵੀਂ ਸਰਕਾਰੀ ਨੀਤੀਆਂ ਦੇ ਵਿਰੋਧ 'ਚ 20 ਤੋਂ 22 ਫਰਵਰੀ ਤੱਕ ਕੌਮੀ ਹੜਤਾਲ 'ਤੇ ਜਾਣ ਵਾਲੇ ਸਨ।