ਅਜੋਕੇ ਪਦਾਰਥਵਾਦੀ ਯੁੱਗ ਵਿਚ ਹਰ ਇਨਸਾਨ ਸਿਰਫ ਤੇ ਸਿਰਫ ਆਪਣੇ ਲਈ ਹੀ ਜਿਊਂਦਾ ਹੈ, ਕਿਸੇ ਦੂਸਰੇ ਦੇ ਦੁੱਖ ਵਿਚ ਸ਼ਰੀਕ ਹੋਣ ਦੀ ਕਿਸੇ ਕੋਲ ਵਿਹਲ ਨਹੀਂ। ਐਸ਼ੋ ਅਰਾਮ ਦੀ ਜਿੰਦਗੀ ਤੇ ਦੂਸਰੇ ਤੋਂ ਅੱਗੇ ਵੱਧਣ ਦੀ ਕਾਹਲ ਨੇ ਅੱਜ ਜਿੱਥੇ ਲੋਕਾਂ ਦਾ ਖੂਨ ਸਫੇਦ ਕਰ ਦਿੱਤਾ ਹੈ, ਉੱਥੇ ਹੀ ਆਟੇ ਵਿਚ ਨਮਕ ਦੇ ਬਰਾਬਰ ਕੁਝ ਕੁ ਸ਼ਖ਼ਸ਼ੀਅਤਾਂ ਐਸੀਆਂ ਵੀ ਹਨ ਜੋ ਆਪਣੇ ਨਿੱਜੀ ਹਿੱਤਾਂ ਦਾ ਤਿਆਗ ਕਰਕੇ ਵੀ ਕਿਸੇ ਦੂਸਰੇ ਦਾ ਭਲਾ ਕਰਨ ਲਈ ਤੱਤਪਰ ਰਹਿੰਦੀਆਂ ਹਨ।
ਆਰ ਐਸ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਮਹਿਜ ਇਕ ਸਾਲ ਦੇ ਵਕਫੇ ਵਿਚ ਅੱਠ ਸਿਲਾਈ ਮਸ਼ੀਨ ਵੰਡ ਸਮਾਗਮ, ਚਾਰ ਪੈਨਸ਼ਨ ਵੰਡ ਸਮਾਗਮ, ਤਿੰਨ ਟਰਾਈ ਸਾਇੀਕਲਾਂ ਦੀ ਵੰਡ ਦੇ ਸਮਾਗਮ, ਅਤੇ ਦੋ ਸਭਿਆਕਚਾਰਕ ਤੇ ਖੇਡ ਮੇਲੇ ਵੱਡੇ ਪੱਧਰ ਤੇ ਉਲੀਕੇ ਜਾ ਚੁੱਕੇ ਹਨ
ਅਜਿਹੀ ਹੀ ਇਕ ਸ਼ਖ਼ਸ਼ੀਅਤ ਜੋ ਸਮਾਜ ਸੇਵਾ ਦੇ ਖੇਤਰ ਵਿਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹੈ ਦਾ ਨਾਂ ਹੈ ਸ੍ਰੀ ਕਪਿਲ ਦੇਵ ਸ਼ਰਮਾ। ਇਕ ਮੱਧਵਰਗੀ ਪਰਿਵਾਰ ਵਿਚ ਜੰਮੇ ਪਲੇ ਤੇ ਵੱਡੇ ਹੋਏ ਸ੍ਰੀ ਕਪਿਲ ਦੇਵ ਸ਼ਰਮਾ ਦੇ ਮਨ ਵਿਚ ਸਮਾਜ ਸੇਵਾ ਦੀ ਭਾਵਨਾ ਉਸ ਵੇਲੇ ਉਤਪੰਨ ਹੋਈ ਜਦੋਂ ਉਨਾਂ ਸਕੇ ਭਈਆਂ ਵਿਚ ਪੈਸੇ ਦੀ ਖਾਤਰ ਪੈਂਦੀਆਂ ਦਰਾੜਾਂ ਨੂੰ ਆਪਣੇ ਅੱਖੀਂ ਤੱਕਿਆਂ। ਰੋਜੀ ਰੋਟੀ ਤੋਂ ਮਹੁਤਾਜ ਮਾਸੂਮ ਬੱਚਿਆਂ ਨੂੰ ਵਿਲਕਦੇ ਦੇਖਿਆ। ਇਸ ਸੰਬੰਧੀ ਗੱਲ ਕਰਦੇ ਹੋਏ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਕਪਿਲ ਦੇਵ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪੈਸੇ ਦਾ ਮੋਹ ਲੋਕ ਮਨਾਂ ਤੇ ਇਸ ਕਦਰ ਕਾਬਜ ਹੋ ਚੁੱਕਾ ਹੈ ਕਿ ਸਮਾਜਿਕ ਕਦਰਾਂ ਕੀਮਤਾਂ ਦੀ ਅੱਜ ਕਿਤੇ ਕੋਈ ਕੀਮਤ ਨਹੀਂ ਰਹਿ ਗਈ। ਅਜਿਹੇ ਵਿਚ ਅਤਿਅੰਤ ਜਰੂਰੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਆਪਣੇ ਵਿਰਸੇ ਦੀ ਜਾਣਕਾਰੀ ਪ੍ਰਦਾਨ ਕਰਕੇ ਆਪਣੇ ਸੂਰਬੀਰਾਂ ਤੇ ਯੋਧਿਆਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਪ੍ਰੇਰਿਤ ਕਰੀਏ।
ਦੱਸਣਯੋਗ ਹੈ ਕਿ ਸ੍ਰੀ ਕਪਿਲ ਦੇਵ ਸ਼ਰਮਾ ਸਮਾਜ ਸੇਵਾ ਦੇ ਖੇਤਰ ਵਿਚ ਪਿਛਲੇ ਲੰਬੇ ਸਮੇਂ ਤੋ ਕਾਰਜਸ਼ੀਲ ਹਨ। ਸਮਾਜ ਸੇਵਾ ਦੇ ਕਾਰਜਾਂ ਨੂੰ ਵਿਊਂਤਬੱਧ ਅਤੇ ਲੜੀਵਾਰ ਤਰੀਕੇ ਨਾਲ ਕਰਨ ਲਈ ਉਨਾਂ ਵੱਲੋਂ ਪਿਛਲੇ ਸਾਲ ਆਰ ਐਸ ਸ਼ੋਸਲ ਵੈਲਫੇਅਰ ਸੁਸਾਇਟੀ ਦਾ ਵੀ ਨਿਰਮਾਣ ਕੀਤਾ ਗਿਆ ਹੈ। ਮਹਿਜ ਇਕ ਸਾਲ ਦੇ ਸਫ਼ਰ ਦੌਰਾਣ ਇਸ ਸੁਸਾਇਟੀ ਵੱਲੋਂ ਚੋਟੀ ਦੀਆਂ ਬੁਲੰਦੀਆਂ ਨੂੰ ਸਰ ਕਰਦੇ ਹੋਏ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਇਕ ਨਿਵੇਕਲੀ ਪਹਿਚਾਣ ਕਾਇਮ ਕੀਤੀ ਗਈ ਹੈ। ਇਸ ਸੁਸਾਇਟੀ ਦਾ ਮੁੱਖ ਦਫ਼ਤਰ ਚੰਡੀਗੜ ਵਿਖੇ ਸਥਿੱਤ ਹੈ ਅਤੇ ਲਗਭੱਗ ਅੱਠ ਹੋਰ ਬਰਾਂਚਾਂ ਫਤਿਹਗੜ ਸਾਹਿਬ, ਜੀਰਕਪੁਰ, ਖਰੜ, ਬੱਦੀ , ਰੋਪੜ, ਕੁਰਾਲੀ, ਮੋਹਾਲੀ, ਅਤੇ ਡੇਰਾ ਬੱਸੀ ਵਿਖੇ ਸਥਾਪਿਤ ਹੋ ਚੁੱਕੀਆਂ ਹਨ। ਜਦੋਂਕਿ ਸੁਸਾਇਟੀ ਦੀਆਂ ਲੱਗਭੱਗ 100 ਹੋਰ ਬਰਾਂਚਾਂ ਬਹੁਤ ਹੀ ਜਲਦ ਹਿਮਾਚਲ ਹਰਿਆਣਾ ਅਤੇ ਪੂਰੇ ਪੰਜਾਬ ਭਰ ਵਿਚ ਸਥਾਪਿਤ ਹੋ ਜਾਣਗੀਆਂ। ਸੁਸਾਇਟੀ ਦਾ ਮੁੱਖ ਉਦੇਸ਼ ਔਰਤਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣਾ, ਲਚਾਰ ਤੇ ਬੇਬੱਸ ਬਜੁਰਗਾਂ ਨੂੰ ਹਰ ਮਹੀਨੇ ਪੈਨਸ਼ਨ ਦੇਣਾ, ਆਰਥਿਕ ਪੱਖੋਂ ਕਮਯੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਫਰੀ ਵਿਦਿੱਆ ਪ੍ਰਦਾਨ ਕਰਨਾ, ਅਪਾਹਿਜ ਵਿਆਕਤੀਆਂ ਨੂੰ ਟਰਾਈ ਸਾਈਕਲ ਪ੍ਰਦਾਨ ਕਰਨੇ, ਅਤੇ ਅੋਰਤਾਂ ਨੂੰ ਸਿਲਾਈ ਕਢਾਈ ਦੇ ਟ੍ਰੇਨਿੰਗ ਦੇਣ ਉਪਰੰਤ ਮਸ਼ੀਨਾਂ ਦੀ ਵੰਡ ਕਰਕੇ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣਾ ਆਦਿ ਕੁਝ ਇਕ ਪ੍ਰਮੁੱਖ ਕਾਰਜ ਹਨ।
ਹੁਣ ਤੱਕ ਸੁਸਾਇਟੀ ਵੱਲੋਂ ਮਹਿਜ ਇਕ ਸਾਲ ਦੇ ਵਕਫੇ ਵਿਚ ਅੱਠ ਸਿਲਾਈ ਮਸ਼ੀਨ ਵੰਡ ਸਮਾਗਮ, ਚਾਰ ਪੈਨਸ਼ਨ ਵੰਡ ਸਮਾਗਮ, ਤਿੰਨ ਟਰਾਈ ਸਾਇੀਕਲਾਂ ਦੀ ਵੰਡ ਦੇ ਸਮਾਗਮ, ਅਤੇ ਦੋ ਸਭਿਆਕਚਾਰਕ ਤੇ ਖੇਡ ਮੇਲੇ ਵੱਡੇ ਪੱਧਰ ਤੇ ਉਲੀਕੇ ਜਾ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਇਮਤਿਹਾਨ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਹਰ ਸਾਲ ਇਕ ਲੱਖ ਰੁਪਏ ਦਾ ਨਕਦ ਇਨਾਮ ਵੀ ਸੁਸਾਇਟੀ ਦੇ ਚੇਅਰਮੈਨ ਸ੍ਰੀ ਕਪਿਲ ਦੇਵ ਸ਼ਰਮਾ ਵੱਲੋਂ ਦੇਣ ਦਾ ਐਲਾਣ ਕੀਤਾ ਗਿਆ ਹੈ।
ਇਕ ਬਹੁਤ ਹੀ ਸਲਾਹੁਣਯੋਗ ਕੰਮ ਜੋ ਸ੍ਰੀ ਕਪਿੱਲ ਦੇਵ ਸ਼ਰਮਾ ਵੱਲੋਂ ਕੀਤਾ ਗਿਆ ਹੈ ਉਹ ਇਹ ਕਿ ਆਪ ਭਾਵੇਂ ਸ੍ਰੀ ਕਪਿਲ ਦੇਵ ਸ਼ਰਮਾ ਹਿੰਦੂ ਹਨ ਪ੍ਰੰਤੂ ਫਿਰ ਵੀ ਧਰਮ ਅਤੇ ਨਸਲੀ ਵਿਤਕਰੇ ਤੋਂ ਉਪਰ ਉੱਠ ਕੇ ਉਨਾਂ ਦੀ ਸੁਸਾਇਟੀ ਵਲੋਂ 35 ਮੁਸਲਮਾਨ ਬੱਚਿਆਂ ਨੂੰ ਗੋਦ ਲਿਆ ਗਿਆ ਹੈ। ਸ਼ਾਲਾ ਸਮਜਾ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਇਸ ਸ਼ਖ਼ਸ਼ ਨੂੰ ਪ੍ਰਮਾਤਮਾ ਲੰਬੀ ਉਮਰ ਦੇ ਕੇ ਲੋਕਾਂ ਦਾ ਪਿਆਰ ਤੇ ਸਤਿਕਾਰ ਦੇਵੇ।