ਸੰਗਰੂਰ - ਜੀ ਅਤੇ ਛੇਵੀਂ ਇੰਡੀਅਨ ਰਿਜਰਵ ਬਟਾਲੀਅਨ ਲੱਡਾ ਕੋਠੀ ਵਿਖੇ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਦੂਜੀ ਆਈ.ਆਰ.ਬੀ. ਦੇ ਕਮਾਂਡੈਂਟ ਸ. ਗੁਰਦੀਪ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਲਾਮੀ ਲੈਣ ਉਪਰੰਤ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਮੂਹ ਦੇਸ਼ ਵਾਸੀਆਂ ਅਤੇ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਸ. ਗੁਰਦੀਪ ਸਿੰਘ ਨੇ ਕਿਹਾ ਕਿ ਇਸ ਦਿਨ ਡਾ: ਬੀ.ਆਰ. ਅੰਬੇਦਕਰ ਜੀ ਨੇ ਸੰਵਿਧਾਨ ਤਿਆਰ ਕਰਕੇ ਦੇਸ ਨੂੰ ਦਿੱਤਾ ਸੀ ਅਤੇ ਸਾਡੇ ਮੌਲਿਕ ਅਧਿਕਾਰ ਸਾਨੂੰ ਪ੍ਰਾਪਤ ਹੋਏ ਇਸ ਲਈ ਸਾਨੂੰ ਸਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਰਾਜਿੰਦਰ ਕੁਮਾਰ ਕਪੂਰ, ਲੁਧਿਆਣਾ ਵੱਲੋਂ ਦਿੱਤੀਆਂ ਗਈਆਂ 22 ਸਿਲਾਈ ਮਸ਼ੀਨਾਂ ਦਰਜਾ-4 ਕਰਮਚਾਰੀਆਂ ਦੀਆਂ ਬੇਟੀਆਂ ਨੂੰ ਸੌਂਪੀਆਂ ਗਈਆਂ।
ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਆਈ.ਜੀ. ਆਈ.ਆਰ.ਬੀ. ਪੰਜਾਬ ਪਟਿਆਲਾ ਸ. ਪਰਮਜੀਤ ਸਿੰਘ ਗਰੇਵਾਲ ਦੀ ਯੋਗ ਰਹਿਨੁਮਾਈ ਹੇਠ ਦੂਜੀ ਅਤੇ ਛੇਵੀਂ ਆਈ.ਆਰ. ਬੀ. ਲੱਡਾ ਕੋਠੀ, ਸੰਗਰੂਰ ਵਿਖੇ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸ੍ਰੀ ਰਾਜਿੰਦਰ ਕੁਮਾਰ ਕਪੂਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਸ੍ਰੀ ਕਪੂਰਨਾਲ ਪਹੁੰਚੀ ਸਮੁੱਚੀ ਟੀਮ ਨੂੰ ਸਨਮਾਨਤ ਕੀਤਾ ਗਿਆ। ਇਸ ਉਪਰੰਤ ਡੀ.ਐਸ.ਪੀ. ਸ. ਗੁਰਦਰਸ਼ਨ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਛੇਂਵੀਆਈ.ਆਰ.ਬੀ. ਦੇ ਕਮਾਂਡੈਂਟ ਸ. ਸੁਰਜੀਤ ਸਿੰਘ ਗਰੇਵਾਲ, ਮੀਤ ਪ੍ਰਧਾਨ ਰੋਡ ਸੇਫਟੀ ਗਰੁੱਪ ਆੱਲ ਇੰਡੀਆ ਡਾ: ਕੰਵਲਜੀਤ ਸੋਹੀ, ਕੁਲਵਿੰਦਰ ਕੋਮਲ, ਸ਼ਤੀਸ਼ ਕੁਮਾਰ, ਪੀ.ਕੇ. ਸਹਿਗਲ, ਰਾਜੇਸ਼ ਕੁਮਾਰ, ਸੋਨੂੰ ਮਾਸ਼ਟਰ, ਸ੍ਰੀ ਪਾਲਾ ਮੱਲ ਸਿੰਗਲਾ ਸਮਾਜ ਸੇਵੀ, ਪੁਸਵਿੰਦਰ ਸਿੰਘ ਸਰਪੰਚ ਦੇਹ ਕਲਾਂ, ਪ੍ਰਿਥੀਪਾਲ ਸਿੰਘ ਥਲੇਸਾਂ। ਇਸ ਪ੍ਰੋਗਰਾਮ 'ਚ ਬਟਾਲੀਅਨ ਵਿਖੇ ਤਾਇਨਾਤ ਜੀ.ਓਜ਼ ਅਤੇ ਸਮੂਹ ਦਫਤਰੀ ਸਟਾਫ ਹਾਜਰ ਹੋਇਆ।