Entertainment

ਹੁਮਾ ਕੁਰੈਸ਼ੀ ਚੰਗਾ ਖਾਣਾ ਬਣਾਉਣ 'ਚ ਨਿਪੁੰਨ

October 12, 2013 09:13 PM

ਦਿੱਲੀ ਵਾਲੀ ਹੁਮਾ ਕੁਰੈਸ਼ੀ ਦਾ ਸਬੰਧ ਹੋਟਲ ਤੇ ਰੈਸਟੋਰੈਂਟ ਪਰਿਵਾਰ ਨਾਲ ਹੈ | ਕੁਦਰਤੀ ਹੁਮਾ ਖਾਣਾ ਚੰਗਾ ਬਣਾਉਣ 'ਚ ਆਪ ਨਿਪੰੁਨ ਹੈ | ਉਹ ਆਪ ਚੰਗੇ ਪਕਵਾਨ ਖਾਣ ਦੀ ਸ਼ੌਕੀਨਣ ਹੈ | ਜਿਊਣ ਲਈ ਖਾਣਾ ਜ਼ਰੂਰੀ ਹੈ | ਚੰਗਾ ਮਿੱਠਾ ਬਣਾਉਣ 'ਚ ਮੁਹਾਰਤ ਕਾਰਨ ਉਸ ਦੀਆਂ ਤਿੰਨ ਭਤੀਜੀਆਂ ਅਕਸਰ ਉਸ ਕੋਲ ਆ ਕੇ 'ਸਵੀਟ ਡਿਸ਼' ਤਿਆਰ ਕਰਵਾ ਕੇ ਖਾਂਦੀਆਂ ਹਨ | ਹੁਮਾ ਦੀ ਨਵੀਂ 'ਸਵੀਟ ਡਿਸ਼' ਦੇਖੋ ਕਿ ਉਸ ਨੇ ਅਨਾਨਾਸ ਦੇ ਨਿੱਕੇ-ਨਿੱਕੇ ਟੁੱਕੜੇ ਕਰਕੇ 'ਮਿਲਕ ਡਿਸ਼' ਬਣਾਈ | ਸਾਰੇ ਕਹਿਣ ਕਿ ਹੁਮਾ ਵਧੀਆ ਕੁੱਕ ਅਰਥਾਤ ਰਸੋਈਆ ਹੈ | ਪਰ ਹੁਮਾ ਆਪਣੇ-ਆਪ ਨੂੰ ਤੀਰ-ਤੁੱਕਾ ਮਾਹਿਰ ਹੀ ਸਮਝਦੀ ਹੈ | ਸਾਰੇ ਜਾਣਦੇ ਹਨ ਕਿ ਹੁਮਾ ਦੀ ਮਾਂ ਅਮੀਨਾ ਖੁਦ ਕਮਾਲ ਦੇ ਖਾਣੇ ਬਣਾਉਂਦੀ ਹੈ | ਖੁਸ਼ ਹੋ ਕੇ ਖਾਣ ਦਾ ਮਜ਼ਾ ਤੇ ਮੁਸਕਰਾਹਟ ਅਲੱਗ ਹੀ ਨਜ਼ਾਰਾ-ਓ ਸੰਸਾਰ ਹੈ |


ਤੁੱਕੇਬਾਜ਼ ਰਸੋਈਆ ਹੁਮਾ ਡੇਢ ਕੁ ਸਾਲ ਤੋਂ ਗਲੈਮਰ ਦੁਨੀਆ 'ਚ ਹੈ | 'ਗੈਂਗਸ ਆਫ਼ ਵਾਸੇਪੁਰ' ਤੋਂ ਲੈ ਕੇ 'ਏਕ ਥੀ ਡਾਇਨ' ਤੱਕ ਉਸ ਦਾ ਨਿੱਕਾ ਜਿਹਾ ਫ਼ਿਲਮੀ ਸਫ਼ਰ ਕਾਮਯਾਬ ਰਿਹਾ ਹੈ | 'ਲਵ ਸ਼ਵ ਤੇ ਚਿਕਨ ਖੁਰਾਨਾ' ਦੀ ਸਫ਼ਲਤਾ ਦਾ ਲਾਭ ਉਸ ਨੂੰ ਮਸ਼ਹੂਰੀ ਬਾਜ਼ਾਰ ਨੇ ਦਿੱਤਾ ਹੈ | ਅੱਜ ਉਹ ਕਾਫ਼ੀ ਇਸ਼ਤਿਹਾਰ ਕਰ ਰਹੀ ਹੈ | ਆਪਣੀ ਮਨਪਸੰਦ ਦੇ ਖਾਣੇ ਵਾਲੇ ਉਤਪਾਦਾਂ ਦੇ ਇਸ਼ਤਿਹਾਰ ਕਰਨ 'ਚ ਉਸ ਨੂੰ ਖਾਸ ਮਜ਼ਾ ਆਉਂਦਾ ਹੈ | ਹੁਮਾ ਕੁਰੈਸ਼ੀ ਨੇ ਇਕ ਫ਼ਿਲਮ 'ਵੈਲਕਮ ਬੈਕ' 'ਚ ਖਾਸ ਗਾਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਚਾਹੇ ਇਸ ਫ਼ਿਲਮ 'ਚ ਜਾਨ ਅਬਰਾਹਮ ਹੈ | ਪਰ ਮਿਸ ਕੁਰੈਸ਼ੀ ਨੂੰ ਤਾਂ ਚੰਗੀ ਸਹੂਲਤ ਤੇ ਪੈਸਾ ਚਾਹੀਦਾ ਹੈ | ਅਜਿਹਾ ਨਾ ਹੋਣ 'ਤੇ ਉਸਨੇ 'ਵੈਲਕਮ ਬੈਕ' ਛੱਡੀ ਹੈ | ਇਕ ਦਰਵਾਜ਼ਾ ਬੰਦ ਹੋਵੇ ਤਾਂ ਦੂਸਰਾ ਖੁਦਾ ਖੋਲ੍ਹ ਦਿੰਦਾ ਹੈ | ਹੁਣ ਹੁਮਾ ਦੀ ਗੱਲ ਕਰਨ ਰਾਜਦਾਨ ਨਾਲ ਨਵੀਂ ਫ਼ਿਲਮ ਲਈ ਚਲ ਰਹੀ ਹੈ | ਇਹ ਫ਼ਿਲਮ ਸਵਰਗੀ ਮੀਨਾ ਕੁਮਾਰੀ ਉਪਰ ਬਣਨੀ ਹੈ | ਗੱਲ ਬਣ ਗਈ ਤਾਂ ਮੀਨਾ ਕੁਮਾਰੀ ਬਣੇਗੀ ਹੁਮਾ ਕੁਰੈਸ਼ੀ | ਵੈਸੇ ਨਵੇਂ ਸਾਲ 'ਚ ਉਸ ਦੀ ਮਹੱਤਵਪੂਰਨ ਫ਼ਿਲਮ 'ਡੇਢ ਇਸ਼ਕੀਆ' ਵੀ ਆਉਣੀ ਹੈ | ਹੁਮਾ ਦਾ ਇਰਾਦਾ ਮੀਨਾ ਕੁਮਾਰੀ ਦਾ ਕਿਰਦਾਰ ਕਰਨ ਵੱਲ ਹੈ | ਹੁਮਾ ਨੇ ਹੁਣ ਯੋਗਾ ਵੀ ਸ਼ੁਰੂ ਕਰ ਦਿੱਤਾ ਹੈ | ਪ੍ਰਤਿਭਾ ਉਸ ਕੋਲ 90 ਫੀਸਦੀ ਦੇ ਕਰੀਬ ਹੈ | ਹੁਮਾ ਦਾ ਆਉਣ ਵਾਲਾ ਕੱਲ੍ਹ ਸ਼ੁੱਭ ਹੀ ਨਜ਼ਰ ਆ ਰਿਹਾ ਹੈ |

Have something to say? Post your comment
Copyright © 2012 Calgary Indians All rights reserved. Terms & Conditions Privacy Policy