Entertainment

71 ਸਾਲ ਦੇ ਹੋਏ ਮਹਾਨਾਇਕ ਅਮਿਤਾਭ ਬੱਚਨ

October 11, 2013 03:11 PM

ਮੁੰਬਈ-     11 ਅਕਤੂਬਰ, 1942 ਵਿਚ ਜਨਮੇ ਅਮਿਤਾਭ ਬੱਚਨ ਨੇ ਆਪਣੇ ਫਿਲਮੀ ਸਫਰ ‘ਚ ਕਈ ਸੁਪਰਹਿੱਟ ਫਿਲਮਾਂ ਦੇ ਕੇ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ। ਆਪਣੇ ਵੱਖਰੇ ਅੰਦਾਜ਼ ਦੇ ਅਭਿਨੈ ਕਾਰਣ ਉਹ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਛਾਏ ਹੋਏ ਹਨ।  ਮਸ਼ਹੂਰ ਮਹਾਨਾਇਕ ਅਮਿਤਾਭ ਬੱਚਨ 71 ਸਾਲ ਦੇ ਹੋ ਗਏ ਹਨ। ਬਾਲੀਵੁੱਡ ਫਿਲਮਾਂ ‘ਸ਼ਹਿਨਸ਼ਾਹ’ ਅਤੇ ‘ਸੁਪਰਸਟਾਰ ਆਫ਼ ਦ ਮਿਲੇਨੀਯਮ’ ਦੇ ਖਿਤਾਬਾਂ ਨਾਲ ਨਵਾਜ਼ੇ ਗਏ ਅਮਿਤਾਭ ਬੱਚਨ ਨੇ ਕਈ ਬਲਾਕਬਸਟਰ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਐਕਸ਼ਨ, ਟਰਾਮਾ ਅਤੇ ਕਾਮੇਡੀ ਹਰ ਤਰ੍ਹਾਂ ਦੇ ਕਿਰਦਾਰਾਂ ਨੂੰ ਫਿਲਮੀ ਪਰਦੇ ‘ਤੇ ਜ਼ਿੰਦਾ ਕੀਤਾ।


ਬਾਲੀਵੁੱਡ ਵਿਚ ਐਗਰੀ ਯੰਗ ਮੈਨ ਦੇ ਟਾਈਟਲ ਨਾਲ ਨਵਾਜ਼ੇ ਗਏ ਅਮਿਤਾਭ ਬੱਚਨ ਨੂੰ ਕਮਬੈਕ ਕਿੰਗ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੀ ਮੁਸ਼ਕਲ ਨਾਲ ਲੜ ਕੇ ਫਿਲਮੀ ਪਰਦੇ ‘ਤੇ ਵਾਪਸੀ ਕੀਤੀ। ਜਦੋਂ ਵੀ ਅਮਿਤਾਭ ਨੂੰ ਲਗਾ ਕਿ ਮੇਰਾ ਕੈਰੀਅਰ ਖਤਮ ਹੋ ਗਿਆ ਹੈ ਤਾਂ ਉਨ੍ਹਾਂ ਨੇ ਇਕ ਨਵੇਂ ਜੋਸ਼ ਅਤੇ ਨਵੀਂ ਲੁੱਕ ਨਾਲ ਵਾਪਸੀ ਕਰ ਕੇ ਲੋਕਾਂ ਨੂੰ ਹੈਰਾਨ ਕੀਤਾ।ਬਸ ਇੰਨਾ ਹੀ ਨਹੀਂ ਉਨ੍ਹਾਂ ਨੇ ਛੋਟੇ ਪਰਦੇ ‘ਤੇ ਵੀ ਆਪਣੀ ਇਕ ਪਛਾਣ ਬਣਾਈ। ਅਮਿਤਾਭ ਬੱਚਨ ਵਲੋਂ ਸੋਨੀ ਟੀ. ਵੀ. ‘ਤੇ ਪ੍ਰਸਾਰਤ ਹੋਣ ਵਾਲੇ ਸ਼ੋਅ ‘ਕੌਨ ਬਣੇਗਾ ਕਰੋੜਪਤੀ ਦਾ 7ਵਾਂ ਸੀਜ਼ਨ ਵੀ ਕਾਫੀ ਲੋਕਪ੍ਰਿਯ ਹੋ ਰਿਹਾ ਹੈ।
Have something to say? Post your comment
Copyright © 2012 Calgary Indians All rights reserved. Terms & Conditions Privacy Policy