ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਸਾਬਕਾ ਮਿੱਤਰ ਅਭਿਨੇਤਾ ਹਰਮਨ ਬਾਵੇਜਾ ਨੂੰ ਉਸ ਦੀ ਆਉਣ ਵਾਲੀ ਫਿਲਮ 'ਡਿਸ਼ਕਿਯਾਊਂ' ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਸੰਨੀ ਦਿਓਲ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਇਸ ਫਿਲਮ ਨਾਲ ਨਿਰਮਾਣ ਦੇ ਖੇਤਰ 'ਚ ਕਦਮ ਰੱਖ ਰਹੀ ਹੈ।
ਪ੍ਰਿਯੰਕਾ ਨੇ ਟਵਿੱਟਰ 'ਤੇ ਲਿਖਿਆ, ''ਵਧਾਈ ਹੋਵੇ, ਹਰਮਨ ਅਤੇ ਸ਼ਿਲਪਾ ਸ਼ੈਟੀ ਦੀ ਟੀਮ ਨੂੰ ਸ਼ੁੱਭਕਾਮਨਾਵਾਂ।'' ਪ੍ਰਿਯੰਕਾ ਚੋਪੜਾ ਫਿਲਮ 'ਲਵ ਸਟੋਰੀ 2050' ਅਤੇ 'ਵਟਸ ਯੁਅਰ ਰਾਸ਼ੀ' 'ਚ ਹਰਮਨ ਨਾਲ ਕੰਮ ਕਰ ਚੁੱਕੀ ਹੈ। ਹਰਮਨ ਦੀ ਫਿਲਮ 'ਡਿਸ਼ਕਿਯਾਊਂ' 28 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।