• ਸਿੰਥੈਟਿਕ ਕੱਪੜਿਆਂ ਨੂੰ ਚੰਗੇ ਡਿਟਰਜੈਂਟ ਨਾਲ ਧੋਵੋ ਅਤੇ ਉਨ੍ਹਾਂ ਨੂੰ ਛਾਂ ਵਿਚ ਸੁਕਾਓ | ਇਨ੍ਹਾਂ ਕੱਪੜਿਆਂ ਨੂੰ ਜ਼ੋਰ ਨਾਲ ਨਾ ਨਿਚੋੜੋ | ਹਲਕੇ ਹੱਥਾਂ ਨਾਲ ਨਿਚੋੜ ਕੇ ਨਲਕੇ ਉੱਪਰ ਕੁਝ ਸਮੇਂ ਲਈ ਲਟਕਾ ਦਿਓ | ਫਿਰ ਇਨ੍ਹਾਂ ਨੂੰ ਹੈਂਗਰ ਵਿਚ ਪਾ ਕੇ ਸੁਕਾਓ | ਸਾੜ੍ਹੀਆਂ ਨੂੰ 4-6 ਤਹਿਆਂ ਨਾਲ ਲਪੇਟ ਕੇ ਸੁਕਾਓ |
• ਜਰੀ ਦੇ ਕੱਪੜਿਆਂ ਨੂੰ ਘਰ ਵਿਚ ਨਾ ਧੋ ਕੇ ਡਰਾਈਕਲੀਨ ਕਰਵਾਓ | ਜੇਕਰ ਉਸ 'ਤੇ ਕੁਝ ਖਾਣ ਦਾ ਸਮਾਨ ਡਿਗ ਗਿਆ ਹੋਵੇ ਤਾਂ ਰੁਮਾਲ ਜਾਂ ਰੰੂ ਨੂੰ ਪੈਟਰੋਲ ਵਿਚ ਭਿਉਂ ਕੇ ਹਲਕੇ ਹੱਥਾਂ ਨਾਲ ਸਾਫ ਕਰੋ | ਉਨ੍ਹਾਂ ਨੂੰ ਸੈਂਟ ਦੀ ਖੁਸ਼ਬੂ ਤੋਂ ਦੂਰ ਰੱਖੋ ਅਤੇ ਸੰਭਾਲਦੇ ਸਮੇਂ ਬਾਕਸ ਜਾਂ ਅਲਮਾਰੀ ਵਿਚ ਸੂਤੀ ਮਲਮਲ ਵਿਚ ਲਪੇਟ ਕੇ ਰੱਖੋ ਅਤੇ ਨਿੰਮ ਦੀਆਂ ਸੁੱਕੀਆਂ ਪੱਤੀਆਂ ਬਾਕਸ ਵਿਚ ਪਾਓ |
• ਸੂਤੀ ਹਲਕੇ ਰੰਗਾਂ ਦੇ ਕੱਪੜਿਆਂ ਨੂੰ ਮਸ਼ੀਨ ਵਿਚ ਜਾਂ ਹੱਥ ਨਾਲ ਅਲੱਗ ਭਿਉਂ ਕੇ ਧੋਵੋ, ਕਿਉਂਕਿ ਰੰਗਦਾਰ ਕੱਪੜਿਆਂ ਦੇ ਨਾਲ ਧੋਣ ਨਾਲ ਉਨ੍ਹਾਂ ਨੂੰ ਵੀ ਰੰਗ ਚੜ੍ਹ ਸਕਦਾ ਹੈ | ਸਫੈਦ ਕੱਪੜਿਆਂ ਨੂੰ ਵੀ ਅਲੱਗ ਧੋਵੋ | ਕੱਪੜਿਆਂ ਨੂੰ ਜ਼ਿਆਦਾ ਗਰਮ ਪਾਣੀ ਅਤੇ ਜ਼ਿਆਦਾ ਤੇਜ਼ ਡਿਟਰਜੈਂਟ ਨਾਲ ਨਾ ਧੋਵੋ | ਰੰਗਦਾਰ ਸੂਤੀ ਕੱਪੜੇ, ਜਦੋਂ ਰੰਗ ਉਤਰਨ ਦਾ ਡਰ ਹੋਵੇ ਤਾਂ ਅੱਧਾ ਘੰਟਾ ਪਹਿਲਾਂ ਨਮਕ ਵਾਲੇ ਪਾਣੀ ਵਿਚ ਭਿਉਂ ਕੇ ਰੱਖੋ | ਰੰਗੀਨ ਕੱਪੜਿਆਂ ਨੂੰ ਛਾਂ ਵਿਚ ਸੁਕਾਓ | ਸੂਤੀ ਕੱਪੜਿਆਂ ਵਿਚ ਹਲਕਾ ਕਲਫ ਲਗਾਉਣ ਨਾਲ ਸੂਤੀ ਕੱਪੜਿਆਂ ਵਿਚ ਜਾਨ ਆ ਜਾਂਦੀ ਹੈ | ਗੂੜ੍ਹੇ ਰੰਗਾਂ ਦੇ ਸੂਤੀ ਕੱਪੜਿਆਂ ਵਿਚ ਕਲਫ ਲਗਾਉਂਦੇ ਸਮੇਂ ਕਲਫ ਵਿਚ ਇਕ ਚਮਚ ਸਿਰਕਾ ਮਿਲਾ ਲਓ |
• ਊਨੀ ਕੱਪੜਿਆਂ ਨੂੰ ਕਦੇ ਵੀ ਰਗੜ ਕੇ, ਬਰੁਸ਼ ਜਾਂ ਕੁੱਟ ਕੇ ਨਾ ਨਿਚੋੜੋ | ਊਨੀ ਕੱਪੜਿਆਂ ਨੂੰ ਜ਼ੋਰ ਨਾਲ ਮਲਣ ਨਾਲ ਕੱਪੜਾ ਕਮਜ਼ੋਰ ਹੋ ਜਾਂਦਾ ਹੈ ਅਤੇ ਰੇਸ਼ੇ ਵੀ ਖਰਾਬ ਹੋ ਜਾਂਦੇ ਹਨ | ਊਨੀ ਕੱਪੜਿਆਂ ਦਾ ਪਾਣੀ ਕੱਢਣ ਲਈ ਉਨ੍ਹਾਂ ਨੂੰ ਤੌਲੀਏ ਵਿਚ ਰੱਖ ਕੇ ਦਬਾਓ | ਊਨੀ ਕੱਪੜਿਆਂ ਨੂੰ ਪ੍ਰੈੱਸ ਵੀ ਉਲਟ ਪਾਸੇ ਤੋਂ ਕਰੋ | ਉਨ੍ਹਾਂ ਨੂੰ ਸੰਭਾਲਦੇ ਸਮੇਂ ਨਿੰਮ ਦੀਆਂ ਪੱਤੀਆਂ, ਫਿਨਾਇਲ ਦੀਆਂ ਗੋਲੀਆਂ ਅਤੇ ਲੌਾਗ ਦੇ ਦਾਣਿਆਂ ਨੂੰ ਥੈਲੀਆਂ ਵਿਚ ਪਾ ਕੇ ਰੱਖੋ | ਸਵੈਟਰ ਅਤੇ ਸ਼ਾਲ ਲਪੇਟਣ ਵੇਲੇ ਉਨ੍ਹਾਂ ਵਿਚ ਪੁਰਾਣਾ ਅਖ਼ਬਾਰ ਲਗਾ ਲਓ | ਅਜਿਹਾ ਕਰਨ ਨਾਲ ਊਨੀ ਕੱਪੜਿਆਂ ਵਿਚ ਕੀੜਾ ਨਹੀਂ ਲਗਦਾ ਅਤੇ ਉਨ੍ਹਾਂ ਦੀ ਤਹਿ ਪਹਿਲਾਂ ਵਾਂਗ ਬਣੀ ਰਹੇਗੀ |