ਬਾਹਰੀ ਸ਼ਖ਼ਸੀਅਤ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਲਈ ਬੇਹੱਦ ਜ਼ਰੂਰੀ ਹੈ ਪਰ ਸਭ ਤੋਂ ਜ਼ਰੂਰੀ ਹੈ ਅੰਦਰੂਨੀ ਸ਼ਖ਼ਸੀਅਤ ਬਾਹਰੀ ਪ੍ਰਭਾਵ ਸਿਰਫ ਇਕ ਵਾਰ ਹੀ ਅਸਰ ਦਿਖਾਉਂਦਾ ਹੈ, ਇਹ ਹਮੇਸ਼ਾ ਲਈ ਕਾਇਮ ਰਹਿੰਦਾ ਹੈ | ਜ਼ਿੰਦਗੀ ਦੀ ਕਾਮਯਾਬੀ ਦੇ ਲਈ ਜ਼ਰੂਰੀ ਹੈ ਆਪਣੀ ਅੰਦਰੂਨੀ ਸ਼ਖ਼ਸੀਅਤ ਨੂੰ ਨਿਖਾਰੋ |
ਜਦੋਂ ਕਿਸੇ ਕੰਮ ਦੇ ਲਈ ਤੁਸੀਂ ਸੋਚ ਲਿਆ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਤਾਂ ਨਿਸਚਿਤ ਹੀ ਤੁਸੀਂ ਇਸ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਸਕੋਗੇ | ਮਨੁੱਖ ਉਥੋਂ ਤੱਕ ਪਹੁੰਚ ਸਕਦਾ ਹੈ, ਜਿਥੋਂ ਤੱਕ ਸੋਚ ਸਕਦਾ ਹੈ | ਵਧੀਆ ਸੋਚ ਨਿਰਭਰ ਕਰਦੀ ਹੈ ਵਧੀਆ ਮਨੋਸਥਿਤੀ 'ਤੇ ਅਤੇ ਵਧੀਆ ਮਨੋਸਥਿਤੀ ਦੇ ਲਈ ਜ਼ਰੂਰੀ ਹੈ ਆਪਣੇ-ਆਪ ਨੂੰ ਵਿਵਸਥਿਤ ਅਤੇ ਅਨੁਸ਼ਾਸਿਤ ਕਰਨਾ | ਜ਼ਿੰਦਗੀ ਵਿਚ ਅਨੁਸ਼ਾਸਿਤ ਰਹਿਣ ਵਾਲਾ ਵਿਅਕਤੀ ਹਮੇਸ਼ਾ ਕਾਮਯਾਬ ਹੁੰਦਾ ਹੈ | ਜੇਕਰ ਸੰਪੂਰਨ ਸ਼ਖ਼ਸੀਅਤ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਆਤਮਵਿਸ਼ਵਾਸ ਪੈਦਾ ਕਰੋ | ਅੰਦਰੂਨੀ ਸੁੰਦਰਤਾ ਦੇ ਲਈ ਗਿਆਨ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਬਾਹਰੀ ਦੁਨੀਆ ਦੀ ਜਾਣਕਾਰੀ ਰੱਖਣਾ ਜ਼ਰੂਰੀ ਹੈ | ਗਿਆਨ ਪ੍ਰਾਪਤ ਕਰਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ | ਗਿਆਨ ਦੇ ਮਾਧਿਅਮ ਨਾਲ ਕਿਸੇ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ |
ਚੰਗੇ ਵਿਅਕਤਿਤਵ ਦੇ ਲਈ ਚੰਗੀ ਸੋਚ ਹੋਣਾ ਜ਼ਰੂਰੀ ਹੈ | ਜ਼ਿੰਦਗੀ ਵਿਚ ਹਮੇਸ਼ਾ ਸਾਕਾਰਾਤਮਿਕ ਦਿ੍ਸ਼ਟੀਕੋਣ ਅਪਣਾਓ | ਜੇਕਰ ਆਪ ਸਾਕਾਰਾਤਮਿਕ ਸੋਚ ਰੱਖਦੇ ਹੋ ਤਾਂ ਕਦੇ ਵੀ ਅਸਫਲਤਾ ਤੋਂ ਨਾ ਘਬਰਾਓ | ਸਫਲਤਾ ਅਤੇ ਅਸਫਲਤਾ ਦੋਵੇਂ ਹੀ ਜ਼ਿੰਦਗੀ ਦੇ ਮਹੱਤਵਪੂਰਨ ਪਹਿਲੂ ਹਨ | ਜੋ ਅਸਫਲਤਾ ਤੋਂ ਨਾ ਘਬਰਾਏ ਅਤੇ ਸਫਲਤਾ ਦਾ ਅਭਿਮਾਨ ਨਾ ਕਰੇ, ਉਹ ਹੀ ਸਫਲ ਹੈ | ਇਸ ਲਈ ਹਮੇਸ਼ਾ ਵਧੀਆ ਅਤੇ ਸਹੀ ਸੋਚੋ |
ਜ਼ਿੰਦਗੀ ਵਿਚ ਅੱਗੇ ਵਧਣ ਅਤੇ ਕੁਝ ਕਰਨ ਦੀ ਤਮੰਨਾ ਹਰ ਕਿਸੇ ਦੀ ਹੁੰਦੀ ਹੈ ਪਰ ਕਿਸੇ ਨੂੰ ਨੁਕਸਾਨ ਪਹੁੰਚਾ ਕੇ, ਧੱਕਾ ਕਰਕੇ ਅੱਗੇ ਵਧਣਾ ਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਨਹੀਂ, ਚੰਗੇ ਚਰਿੱਤਰ ਦਾ ਨਿਰਮਾਣ ਕਰੋ |