ਸਭ ਦੁਲਹਨਾਂ ਆਪਣੇ ਡੀ-ਡੇ 'ਤੇ ਕਰੀਨਾ ਕਪੂਰ ਤੋਂ ਵੀ ਸੁੰਦਰ ਦਿਖਾਈ ਦੇਣਾ ਚਾਹੁੰਦੀਆਂ ਹਨ, ਅਤੇ ਅਜਿਹਾ ਕਿਉਂ ਨਾ ਹੋਵੇ? ਆਖਰਕਾਰ ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਦਿਨ ਹੁੰਦਾ ਹੈ, ਜਿਸ ਨੂੰ ਉਹ ਸਦਾ ਬਹੁਤ ਪਿਆਰ ਦੇ ਨਾਲ ਯਾਦ ਰੱਖਣਗੀਆਂ | ਪਰ ਸੁੰਦਰ ਦੁਲਹਨ ਰਾਤ ਭਰ ਵਿਚ ਪੈਦਾ ਨਹੀਂ ਹੋ ਸਕਦੀ ਹੈ ਅਤੇ ਨਾ ਹੀ ਅਜਿਹਾ ਸੰਭਵ ਹੈ | ਆਸ ਦੇ ਅਨੁਸਾਰ ਨਤੀਜਾ ਪ੍ਰਾਪਤ ਕਰਨ ਲਈ ਮਹੀਨਿਆਂ ਦੀ ਸਖਤ ਮਿਹਨਤ ਦੀ ਲੋੜ ਹੁੰਦੀ ਹੈ | ਜੇਕਰ ਤੁਸੀਂ ਡਰੀਮ ਗਰਲ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ | ਇਸ ਲਈ ਸੁੰਦਰ ਦੁਲਹਨ ਦਿਖਾਈ ਦੇਣ ਲਈ ਕਈ ਮਹੀਨੇ ਪਹਿਲਾਂ ਅਡਵਾਂਸ ਵਿਚ ਤਿਆਰੀ ਕਰਨੀ ਸ਼ੁਰੂ ਕਰ ਦਿਓ | ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸੋਚੋ ਅਤੇ ਅਕਲਮੰਦੀ ਦੇ ਨਾਲ ਯੋਜਨਾ ਬਣਾਓ | ਵਾਲਾਂ ਦਾ ਢੰਗ, ਬਿਊਟੀਸ਼ੀਅਨ, ਮਹਿੰਦੀ ਆਰਟਿਸਟ, ਮਸਾਜ ਪਾਰਲਰ ਆਦਿ ਕੇਂਦਰਾਂ ਵਿਚ ਆਪਣੀ ਬੁਕਿੰਗ ਅਗਾਉਂ ਕਰਾ ਲਓ |
ਵਿਆਹ ਵਾਲੇ ਦਿਨ ਤੁਹਾਨੂੰ ਕਿਹੋ ਜਿਹੀ ਦਿੱਖ ਚਾਹੀਦੀ ਹੈ? ਇਸ ਦਾ ਫੈਸਲਾ ਕਰ ਲਓ | ਤੁਸੀਂ ਪੂਰੀ ਤਰ੍ਹਾਂ ਪਰੰਪਰਾਗਤ ਦਿੱਖ ਅਪਣਾ ਸਕਦੇ ਹੋ ਜਾਂ ਇਕਦਮ ਸਮਕਾਲੀਨ ਦਿੱਖ | ਦੋਵੇਂ ਹੀ ਦਿੱਖ ਗਲੈਮਰਸ ਹੋ ਸਕਦੀਆਂ ਹਨ | ਚੰਗਾ ਹੋਵੇਗਾ ਕਿ ਫੈਸ਼ਨ ਪੱਤਰਕਾਵਾਂ ਵਿਚੋਂ ਤਸਵੀਰਾਂ ਇਕੱਠੀਆਂ ਕਰ ਲਓ ਤਾਂ ਕਿ ਇੱਛੁਕ ਦਿੱਖ ਅਸਾਨੀ ਨਾਲ ਅਪਣਾਇਆ ਜਾ ਸਕੇ | ਜਦੋਂ ਇਕ ਵਾਰ ਇਹ ਤੈਅ ਹੋ ਜਾਵੇ ਤਾਂ ਫਿਰ ਵਾਸਤਵਿਕ ਦੌਰ ਸ਼ੁਰੂ ਹੁੰਦਾ ਹੈ |
ਇਕ ਸਲਾਹ ਇਹ ਹੈ-ਆਪਣੀਆਂ ਮੰਗਾਂ ਨੂੰ ਤਿਆਰ ਕਰਨ ਵਾਲੇ 'ਤੇ ਨਾ ਥੋਪੋ | ਜੇਕਰ ਉਸ ਦੇ ਕੋਲ ਕੁਝ ਸੁਝਾਅ ਹਨ ਤਾਂ ਉਨ੍ਹਾਂ ਨੂੰ ਵੀ ਧਿਆਨ ਨਾਲ ਸੁਣੋ | ਉਦਾਹਰਨ ਦੇ ਲਈ ਉਹ ਕਹਿ ਸਕਦੀ ਹੈ ਕਿ ਤੁਸੀਂ ਵਾਲ ਵਧਾ ਲਓ ਜਾਂ ਚਿਹਰੇ ਅਤੇ ਕਮਰ ਦਾ ਥੋੜ੍ਹਾ ਵਜ਼ਨ ਘੱਟ ਕਰ ਲਓ |
ਪਹਿਲੀ ਕੋਸ਼ਿਸ਼ ਚਮੜੀ ਦੀ ਦੇਖਭਾਲ ਦੀ ਹੈ | ਜੇਕਰ ਕਾਲੇ ਧੱਬੇ ਜਾਂ ਮੁਹਾਸਿਆਂ ਤੋਂ ਪੀੜਤ ਹੋ ਤਾਂ ਕਿਸੇ ਮਾਹਰ ਤੋਂ ਠੀਕ ਕਰਵਾਏ ਜਾ ਸਕਦੇ ਹਨ | ਉਹ ਇਨ੍ਹਾਂ ਨੂੰ ਕੱਢ ਕੇ ਤੁਹਾਡੀ ਚਮੜੀ ਨੂੰ ਠੀਕ ਕਰ ਸਕਦੇ ਹੋ |
ਜੇਕਰ ਤੁਸੀਂ ਕਿਸੇ ਖੁਰਾਕ ਮਾਹਿਰ ਨੂੰ ਜਾਣਦੇ ਹੋ ਤਾਂ ਉਸ ਦੀ ਮਦਦ ਨਾਲ ਫਿੱਟ ਰਹਿਣ ਵਾਲੀ ਖੁਰਾਕ ਲੈ ਸਕਦੇ ਹੋ | ਜਿਮ ਵਿਚ ਨਿਯਮਿਤ ਜਾਣ ਨਾਲ ਤੁਹਾਡੇ ਸਰੀਰ ਨੂੰ ਟੋਨਅੱਪ ਕਰਨ ਵਿਚ ਮਦਦ ਮਿਲੇਗੀ ਅਤੇ ਸਰੀਰ 'ਤੇ ਵੀ ਨਿਖਾਰ ਆ ਜਾਵੇਗਾ |
ਜੇਕਰ ਸਾਹ ਵਿਚ ਬਦਬੂ ਅਤੇ ਦੰਦ ਪੀਲੇ ਹਨ ਤਾਂ ਡੈਂਟਿਸਟ ਦੇ ਕੋਲ ਜਾਓ ਤਾਂ ਕਿ ਦੰਦ ਮੋਤੀਆਂ ਵਾਂਗ ਚਮਕ ਉਠਣ ਅਤੇ ਉਸ ਦੀ ਮੁਸਕਾਨ ਆਕਰਸ਼ਣ ਭਰਪੂਰ ਲੱਗੇ | ਮਾਹਰਾਂ ਦੀ ਨਿਗਰਾਨੀ ਵਿਚ ਹੋਰ ਸਜ-ਸਜਾਵਟ ਕਰਨੀ ਚਾਹੀਦੀ ਹੈ |
ਵੱਖ-ਵੱਖ ਕਿਸਮ ਦੇ ਹੇਅਰ ਸਟਾਈਲ ਅਤੇ ਮੇਕਅੱਪ ਲੁੱਕ ਨੂੰ ਟਰਾਈ ਕਰੋ, ਤਾਂ ਕਿ ਪਤਾ ਲੱਗ ਜਾਵੇ ਕਿ ਕਿਹੜਾ ਤੁਹਾਡੇ 'ਤੇ ਜ਼ਿਆਦਾ ਫਬਦਾ ਹੈ | ਉਸ ਮੇਕਅੱਪ ਦੀ ਵਰਤੋਂ ਕਰੋ, ਜੋ ਤੁਹਾਡੇ ਨੈਣ-ਨਕਸ਼ ਨੂੰ ਚੰਗੀ ਤਰ੍ਹਾਂ ਨਿਖਾਰੇ ਅਤੇ ਤੁਹਾਡੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਆਪਣੇ-ਆਪ ਨੂੰ ਨਿਯਮਿਤ, ਸਾਫ਼-ਸੁਥਰਾ ਅਤੇ ਮੋਇਸਚਰਾਈਜ਼ ਕਰੋ | ਇਨ੍ਹਾਂ ਸਭ ਗੱਲਾਂ ਦੀ ਮਦਦ ਨਾਲ ਤੁਹਾਨੂੰ ਯਕੀਨਨ ਡਰੀਮ ਗਰਲ ਦੀ ਦਿੱਖ ਹਾਸਲ ਹੋ ਜਾਵੇਗੀ |