ਸੱਸ-ਨੂੰਹ ਦੀ ਖਿੱਚੋਤਾਣ ਵਿਚ ਪਤੀ ਜਾਂ ਪੁੱਤ ਵਿਚਾਲੇ ਫਸਿਆ ਮਹਿਸੂਸ ਕਰਦਾ ਹੈ | ਇਸ ਸਟੇਜ 'ਤੇ ਆ ਕੇ ਜਿਹੜੇ ਵਿਅਕਤੀ ਆਪਣੀ ਮਾਂ ਮਗਰ ਲੱਗ ਜਾਂਦੇ ਹਨ, ਉਥੇ ਨੂੰ ਹਾਂ ਦੀ ਬੇਕਦਰੀ ਹੁੰਦੀ ਹੈ ਅਤੇ ਜਿਹੜੇ ਆਪਣੀ ਪਤਨੀ ਦੇ ਮਗਰ ਲਗਦੇ ਹਨ, ਉਥੇ ਸੱਸਾਂ ਦੀ ਬੇਕਦਰੀ ਹੁੰਦੀ ਹੈ ਪਰ ਇਸ ਸਟੇਜ 'ਤੇ ਕਿਸੇ ਦੇ ਵੀ ਮਗਰ ਨਾ ਲੱਗ ਕੇ ਸੂਝਬੂਝ ਨਾਲ ਹੱਲ ਕੱਢਣ ਦੀ ਜ਼ਰੂਰਤ ਹੁੰਦੀ ਹੈ | ਇਹ ਹੱਲ ਇਕ ਸਮਝਦਾਰ ਪੁੱਤ ਜਾਂ ਪਤੀ ਦਾ ਚੰਗਾ ਰੋਲ ਨਿਭਾਅ ਕੇ ਹੀ ਕੱਢਿਆ ਜਾ ਸਕਦਾ ਹੈ | ਇਹ ਇਕ ਅਜਿਹਾ ਰੋਲ ਹੁੰਦਾ ਹੈ, ਜੋ ਹਰ ਕੋਈ ਨਹੀਂ ਨਿਭਾਅ ਸਕਦਾ |
ਅਜਿਹੇ ਰੋਲ ਵਿਚ ਸਭ ਤੋਂ ਪਹਿਲਾਂ ਮਾਂ ਦੇ ਮਨ ਵਿਚ ਆਏ ਨੂੰ ਹ ਪ੍ਰਤੀ ਨਕਾਰਾਤਮਿਕ ਵਿਚਾਰਾਂ ਨੂੰ ਸਮਝਿਆ ਜਾਵੇ ਅਤੇ ਇਸ ਉਪਰੰਤ ਮਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਉਹ ਹੁਣ ਵੀ ਉਸ ਦੇ ਉਹੋ ਜਿਹੇ ਪੁੱਤ ਹਨ, ਜਿਹੜੇ ਕਿ ਵਿਆਹ ਤੋਂ ਪਹਿਲਾਂ ਸਨ ਪਰ ਹੁਣ ਉਨ੍ਹਾਂ ਦਾ ਵਿਆਹ ਹੋਣ 'ਤੇ ਇਕ ਜ਼ਿੰਦਗੀ ਉਨ੍ਹਾਂ ਨਾਲ ਹੋਰ ਜੁੜ ਗਈ ਹੈ, ਜਿਸ ਨੂੰ ਸੰਭਾਲਣ ਲਈ ਪਤਨੀ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ ਪਰ ਇਸ ਨਾਲ ਉਨ੍ਹਾਂ ਦੇ ਆਪਣੀ ਮਾਂ ਦੇ ਪਿਆਰ ਵਿਚ ਕੋਈ ਕਮੀ ਨਹੀਂ ਆਵੇਗੀ | ਇਹੋ ਜਿਹਾ ਅਹਿਸਾਸ ਕਰਵਾ ਕੇ ਉਹ ਆਪਣੀ ਮਾਂ ਦੇ ਮਨ ਵਿਚੋਂ ਆਪਣੀ ਨੂੰ ਹ ਪ੍ਰਤੀ ਆਏ ਨਕਾਰਾਤਮਿਕ ਵਿਚਾਰ ਖਤਮ ਕਰਕੇ ਸਕਾਰਾਤਮਿਕ ਸੋਚ ਪੈਦਾ ਕਰ ਸਕਦੇ ਹਨ ਅਤੇ ਇਸ ਸਾਰੀ ਸਥਿਤੀ ਬਾਰੇ ਆਪਣੀ ਪਤਨੀ ਨੂੰ ਸਮਝਾਉਣ ਤੇ ਉਸ ਦੇ ਮਨ ਵਿਚੋਂ ਵੀ ਆਪਣੀ ਸੱਸ ਪ੍ਰਤੀ ਕੜਵਾਹਟ ਨੂੰ ਕੱਢ ਸਕਦੇ ਹਨ |
ਸੋ, ਅਜਿਹਾ ਕਰਕੇ ਇਕ ਪੁੱਤ ਜਾਂ ਪਤੀ ਆਪਣੀ ਮਾਂ ਅਤੇ ਪਤਨੀ ਦੇ ਵਿਚਕਾਰ ਆਪਸੀ ਵਿਸ਼ਵਾਸ ਅਤੇ ਪਿਆਰ ਵਧਾਉਣ ਵਿਚ ਵਧੀਆ ਭੂਮਿਕਾ ਨਿਭਾਅ ਸਕਦਾ ਹੈ ਪਰ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਸ਼ੁਰੂਆਤੀ ਉਕਤ ਕੁੜੱਤਣ ਅੱਗੇ ਜਾ ਕੇ ਬਹੁਤ ਵੱਡੇ ਕਲੇਸ਼ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਰਿਸ਼ਤੇ ਟੁੱਟਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ | ਅਜਿਹਾ ਹੋਣ ਨਾਲ ਬਹੁਤ ਸਾਰੀਆਂ ਮਾਵਾਂ ਆਪਣੇ ਪੁੱਤਾਂ ਤੋਂ ਅੱਡ ਰਹਿੰਦੀਆਂ ਹਨ ਅਤੇ ਆਪਣੇ ਪੁੱਤਾਂ ਤੋਂ ਬਿਨਾਂ ਆਪਣੀ ਔਖੀ ਜ਼ਿੰਦਗੀ ਬਤੀਤ ਕਰ ਰਹੀਆਂ ਹਨ ਅਤੇ ਇਹੋ ਹਾਲ ਪਤਨੀਆਂ ਦਾ ਵੀ ਹੈ ਜੋ ਆਪਣੀਆਂ ਸੱਸਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਆਪਣੇ ਪਤੀ ਤੋਂ ਵੱਖ ਰਹਿ ਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ | ਇਸ ਲਈ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਕ ਪੁੱਤ ਜਾਂ ਪਤੀ ਹੀ ਨੂੰ ਹ-ਸੱਸ ਵਿਚ ਆਈ ਸ਼ੁਰੂਆਤੀ ਕੁੜੱਤਣ ਨੂੰ ਆਪਣੀ ਸੂਝ-ਬੂਝ ਨਾਲ ਉਕਤ ਤਰੀਕੇ ਰਾਹੀਂ ਦੋਵਾਂ ਨੂੰ ਵਿਸ਼ਵਾਸ ਵਿਚ ਲੈ ਕੇ ਖਤਮ ਕਰ ਸਕਦਾ ਹੈ | ਜੇਕਰ ਹਰ ਵਿਅਕਤੀ ਅਜਿਹਾ ਕਰੇ ਤਾਂ ਸੱਸ ਪ੍ਰਤੀ ਸਮਾਜ ਦੀ ਨਕਾਰਾਤਮਿਕ ਸੋਚ ਆਪਣੇ-ਆਪ ਖਤਮ ਹੋ ਜਾਵੇਗੀ ਅਤੇ ਸੱਸ ਨੂੰ ਕੋਈ ਵੀ ਮਾੜਾ ਨਹੀਂ ਕਹੇਗਾ ਅਤੇ ਨਾ ਹੀ ਕੋਈ ਨੂੰ ਹ ਨੂੰ ਦੋਸ਼ ਦੇਵੇਗਾ ਅਤੇ ਦੋਵਾਂ ਵਿਚ ਮਾਂ-ਬੇਟੀ ਦਾ ਰਿਸ਼ਤਾ ਕਾਇਮ ਹੋ ਜਾਵੇਗਾ | ਸਮਾਜ ਵਿਚ ਨਾ ਕੋਈ ਸੱਸ ਦੁਖੀ ਰਹੇਗੀ ਅਤੇ ਨਾ ਹੀ ਕੋਈ ਨੂੰ ਹ ਦੁਖੀ ਰਹੇਗੀ |