• ਸੌਣ ਤੋਂ ਪਹਿਲਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡੀ ਚਮੜੀ ਕਾਫੀ ਸਾਫ਼ ਹੈ | ਤੁਸੀਂ ਆਪਣੇ ਚਿਹਰੇ 'ਤੇ ਕਰੀਮ ਲਗਾ ਕੇ ਇਸ ਨੂੰ ਧੋ ਸਕਦੇ ਹੋ ਅਤੇ ਫਿਰ ਆਪਣੇ ਚਿਹਰੇ ਨੂੰ ਉੱਪਰ ਤੋਂ ਹੇਠਾਂ ਅਤੇ ਅੰਦਰਲੇ ਪਾਸਿਓਾ ਬਾਹਰ ਵੱਲ ਨੂੰ ਪਹਿਲੀ ਅਤੇ ਦੂਜੀ ਉਂਗਲ ਨਾਲ ਮਾਲਿਸ਼ ਕਰ ਸਕਦੇ ਹੋ | ਤੇਲੀ ਚਮੜੀ ਨੂੰ ਫੇਸ਼ੀਅਲ ਸਕਰੱਬ ਵਧੀਆ ਪ੍ਰਭਾਵ ਦੇ ਸਕਦਾ ਹੈ | ਮਾਲਿਸ਼ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ |
• ਵਧੇਰੇ ਸਿਰਕੇ ਦਾ ਸੇਵਨ ਕਰੋ | ਚਮੜੀ ਦੀ ਰੱਖਿਆ ਵਿਚ ਸਿਰਕੇ ਦੇ ਕੁਝ ਗੁਣ ਹਨ | ਸੌਣ ਤੋਂ ਪਹਿਲਾਂ ਕੋਸੇ ਪਾਣੀ ਵਿਚ ਕੁਝ ਤੁਪਕੇ ਸਿਰਕੇ ਦੇ ਪਾ ਕੇ ਨਹਾਉਣ ਪਿੱਛੋਂ ਤੁਸੀਂ ਆਰਾਮ ਮਹਿਸੂਸ ਕਰੋਗੇ |
• ਸੌਣ ਤੋਂ ਪਹਿਲਾਂ ਠੰਢੇ ਉਬਲੇ ਪਾਣੀ ਦਾ ਇਕ ਕੱਪ ਪੀਓ | ਇਸ ਨਾਲ ਚਮੜੀ ਵਿਚ ਚਮਕ ਆਵੇਗੀ | ਜਦੋਂ ਤੁਸੀਂ ਸੌਾਦੇ ਹੋ ਤਾਂ ਸੈੱਲਾਂ ਦਾ ਪ੍ਰਵਾਹ ਪਾਣੀ ਨੂੰ ਜਜ਼ਬ ਕਰਕੇ ਤੁਹਾਡੀ ਚਮੜੀ ਨੂੰ ਵਧੇਰੇ ਨਰਮ ਕਰਦਾ ਹੈ | ਸਰਦੀਆਂ ਵਿਚ ਖਾਸ ਕਰਕੇ, ਇਹ ਤੁਹਾਡੀ ਚਮੜੀ ਨੂੰ ਖੁਸ਼ਕ ਨਹੀਂ ਹੋਣ ਦੇਵੇਗਾ |
• ਰਾਤ ਵੇਲੇ ਜ਼ਿਆਦਾ ਖਾਣਾ ਨਾ ਖਾਓ ਤਾਂ ਤੁਹਾਡੀ ਚਮੜੀ ਦਾ ਰੰਗ ਠੀਕ ਰਹੇਗਾ | ਜੇਕਰ ਜ਼ਿਆਦਾ ਖਾਣਾ ਲੈਂਦੇ ਹੋ ਤਾਂ ਸੌਾਦੇ ਵਕਤ ਵਧੇਰੇ ਖੂਨ ਪੇਟ ਵਿਚ ਹੋਵੇਗਾ ਅਤੇ ਚਿਹਰੇ ਵਿਚ ਘੱਟ ਹੋਵੇਗਾ | ਇਸ ਤਰ੍ਹਾਂ ਚਮੜੀ ਦੇ ਰੰਗ 'ਤੇ ਪ੍ਰਭਾਵ ਪੈਂਦਾ ਹੈ | ਇਸ ਤੋਂ ਇਲਾਵਾ ਤੁਹਾਨੂੰ ਨਮਕ ਵਰਤਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜਾਂ ਬਹੁਤ ਥੋੜ੍ਹਾ ਵਰਤੋ |
• ਸੌਣ ਵੇਲੇ ਆਪਣੇ ਮੇਕਅਪ ਨੂੰ ਉਤਾਰਨਾ ਸਦਾ ਯਾਦ ਰੱਖੋ | ਇਸ ਲਈ ਆਲਸ ਨਾ ਵਰਤੋ | ਇਹ ਤੁਹਾਡੀ ਚਮੜੀ ਨੂੰ ਸਾਹ ਲੈਣ ਵਿਚ ਮਦਦ ਕਰੇਗਾ ਅਤੇ ਚਮੜੀ ਦੇ ਪਸੀਨੇ ਆਦਿ ਨੂੰ ਦੂਰ ਰੱਖੇਗਾ |
• ਅੱਖਾਂ ਦੀਆਂ ਧਾਰੀਆਂ ਨੂੰ ਨਰਮ ਬਣਾਉਣ ਲਈ ਟੀ ਬੈਗਜ਼ ਦੀ ਵਰਤੋਂ ਬੜੇ ਧਿਆਨ ਨਾਲ ਕਰੋ | ਟੀ ਬੈਗ ਨਾ ਸਿਰਫ ਚਾਹ ਦੀ ਹਲਕੀ ਖੁਸ਼ਬੂ ਨੂੰ ਰੋਕ ਸਕਦਾ ਹੈ ਬਲਕਿ ਇਸ ਦੇ ਚਮੜੀ ਦੀ ਰੱਖਿਆ ਦੇ ਪ੍ਰਭਾਵ ਵੀ ਹਨ | ਸੌਣ ਤੋਂ ਪਹਿਲਾਂ ਟੀ ਬੈਗ ਨੂੰ ਪਾਣੀ ਵਿਚ ਭਿਉਂ ਲਓ ਤੇ 10 ਮਿੰਟ ਲਈ ਆਪਣੀਆਂ ਅੱਖਾਂ 'ਤੇ ਰੱਖੋ ਅਤੇ ਫਿਰ ਅੱਖਾਂ 'ਤੇ ਕ੍ਰੀਮ ਲਗਾ ਦਿਓ | ਅੱਖਾਂ ਦੀ ਚਮੜੀ ਦੀ ਸਾਂਭ-ਸੰਭਾਲ ਲਈ ਇਹ ਬੜਾ ਮਦਦਗਾਰ ਹੈ | ਇਹ ਕਿਸੇ ਕਿਸਮ ਦੀਆਂ ਲਾਇਨਾਂ ਬਣਨ ਤੋਂ ਰੋਕਣ ਵਿਚ ਮਦਦ ਕਰਦਾ ਹੈ | • ਆਪਣੀ ਗਰਦਨ ਪ੍ਰਤੀ ਵੀ ਅਵੇਸਲੇ ਨਾ ਹੋਵੋ | ਚਿਹਰੇ ਦੀ ਸਫ਼ਾਈ ਕਰਦਿਆਂ ਕਦੇ ਵੀ ਗਰਦਨ ਦੀ ਸਫ਼ਾਈ ਕਰਨਾ ਨਾ ਭੁੱਲੋ | ਗਰਦਨ ਲਈ ਮਾਇਸਚਰ-ਕੇਅਰ ਕਰੀਮ ਜਾਂ ਨਾਈਟ ਕ੍ਰੀਮ ਵਰਤੋ | ਬਹੁਤੀਆਂ ਚਮੜੀ ਲਈ ਬਣੀਆਂ ਕਰੀਮਾਂ ਗਰਦਨ ਦੀ ਚਮੜੀ ਨੂੰ ਸਖਤ ਕਰ ਸਕਦੀਆਂ ਹਨ |
• ਦੁੱਧ ਤੁਹਾਡੀ ਨੀਂਦ ਅਤੇ ਚਮੜੀ ਦੇ ਢਿੱਲੇ ਹੋਣ ਤੋਂ ਮਦਦ ਕਰ ਸਕਦਾ ਹੈ | ਦੁੱਧ ਨੀਂਦ ਵਾਸਤੇ ਜਾਦੂਮਈ ਭੂਮਿਕਾ ਨਿਭਾਉਂਦਾ ਹੈ | ਇਸ ਲਈ ਜੇਕਰ ਤੁਸੀਂ ਜਾਗਿ੍ਤ ਹੋ ਤਾਂ ਤੁਸੀਂ ਤਾਜ਼ਾ ਦੁੱਧ ਦੀ ਇਕ ਬੋਤਲ ਪੀ ਸਕਦੇ ਹੋ, ਜੋ ਤੁਹਾਡੀ ਨੀਂਦ ਲਈ ਬਹੁਤ ਵਧੀਆ ਹੈ | ਉੱਤਮ ਨੀਂਦ ਤੁਹਾਡੀ ਚਮੜੀ ਦਾ ਬਚਾਅ ਕਰੇਗੀ ਅਤੇ ਦੂਜੇ ਚਮੜੀ ਦੀ ਸੰਭਾਲ ਲਈ ਉਤਪਾਦਾਂ ਨਾਲੋਂ ਵਧੇਰੇ ਮਦਦਗਾਰ ਸਾਬਤ ਹੋਵੇਗੀ | • ਸੁਸਤਪਣ ਨੂੰ ਛੱਡ ਕੇ ਚੁਸਤ ਜ਼ਿੰਦਗੀ ਨਾਲ ਤੁਹਾਡੀ ਚਮੜੀ ਨੂੰ ਤਾਕਤ ਮਿਲੇਗੀ | ਛੇਤੀ ਸੌਣਾ ਅਤੇ ਛੇਤੀ ਜਾਗਣਾ ਤੁਹਾਡੀਆਂ ਝੁਰੜੀਆਂ ਨੂੰ ਘਟਾਏਗਾ | ਇਹ ਚਮੜੀ ਵਿਚ ਨਮੀ ਬਣਾ ਕੇ ਰੱਖੇਗਾ ਅਤੇ ਸਾਰਾ ਦਿਨ ਤੁਹਾਡੀ ਰੁਹਾਨੀ ਖਿੱਚ ਬਣਾਈ ਰੱਖੇਗਾ |
ਇਸ ਲਈ ਜੇ ਤੁਸੀਂ ਆਪਣੀ ਚਮੜੀ ਨੂੰ ਨਰੋਈ ਅਤੇ ਖੁਸ਼ਕੀ ਤੋਂ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਹਿੰਗੇ ਉਤਪਾਦ ਖਰੀਦਣ ਦੀ ਲੋੜ ਨਹੀਂ ਹੈ | ਜੇਕਰ ਤੁਸੀਂ ਉੱਪਰ ਦਿੱਤੇ ਨੌਾ ਨਿਯਮ ਆਪਣੇ ਮਨ ਵਿਚ ਰੱਖੋਗੇ ਤਾਂ ਸਰਦੀ ਦੇ ਮੌਸਮ ਦੌਰਾਨ ਵੀ ਤੁਸੀਂ ਬੜੇ ਆਰਾਮ ਨਾਲ ਸੁੰਦਰ ਅਤੇ ਨਰਮ ਚਮੜੀ ਪ੍ਰਾਪਤ ਕਰ ਸਕਦੇ ਹੋ |