ਨਵੀਂ ਦਿੱਲੀ - ਸੀਮਾ ਸ਼ੁਲਕ ਅਧਿਕਾਰੀਆਂ ਨੇ ਡੇਢ ਕਰੋੜ ਰੁਪਏ ਤੋਂ ਵੱਧ ਪੈਸਿਆਂ ਦੀ ਸੋਨੇ ਦੀ ਬਾਹਰ ਤੋਂ ਤਸਕਰੀ ਕਰਕੇ ਦੇਸ਼ ਵਿਚ ਲਿਜਾਉਣ ਦੀ ਕਥਿਤ ਕੋਸ਼ਿਸ਼ ਕਰ ਰਹੇ ਚਾਰ ਲੋਕਾਂ ਨੂੰ ਪਿਛਲੇ ਦਿਨਾਂ ਵਿਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਇਕ ਬੈਂਕਾਕ ਤੋਂ ਆਇਆ ਸੀ ਜਦੋਂ ਕਿ ਤਿੰਨ ਹੈਦਰਾਬਾਦ, ਮੁੰਬਈ ਅਤੇ ਅੰਮ੍ਰਿਤਸਰ ਤੋਂ ਆਏ ਸਨ।
ਨਵੀਂ ਦਿੱਲੀ-ਸਰਬ ਭਾਰਤੀ ਇਮਾਮ ਸੰਗਠਨ ਨੇ ਨਰਿੰਦਰ ਮੋਦੀ ਦੇ ਬਾਰੇ ਵਿਚ ਬਿਆਨ ਨੂੰ ਲੈ ਕੇ ਕੁਝ ਮੁਸਲਿਮ ਧਰਮਗਰੂਆਂ ਵੱਲੋਂ ਅਭਿਨੇਤਾ ਸਲਮਾਨ ਖਾਨ ਦਾ ਬਾਕੀਕਾਟ ਕੀਤੇ ਜਾਣ ਦੇ ਐਲਾਨ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਸਲਮਾਨ ਦੀ ਟਿੱਪਣੀ ਨੂੰ ਇਕ ਭਾਰਤੀ ਨਾਗਰਿਕ ਦੇ ਵਿਚਾਰ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਉਲੇਮਾਵਾਂ ਨੂੰ ਅਜਿਹੇ ਮਾਮਲਿਆਂ ਵਿਚ ਦਖਲ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨਵੀਂ ਦਿੱਲੀ— ਕੁਮਾਰੀ ਸੇਲਜਾ ਨੇ ਕਾਂਗਰਸ ਪਾਰਟੀ 'ਚ ਕੰਮ ਕਰਨ ਲਈ ਕੇਂਦਰੀ ਮੰਤਰੀ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਚੋਣਾਂ ਦੇ ਲਈ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਕੁਮਾਰੀ ਸੇਲਜਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਸਲੇਜਾ ਨੇ ਸੋਮਵਾਰ ਦੀ ਰਾਤ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।
ਚੰਡੀਗੜ੍ਹ- ਆਏ ਦਿਨ ਬਲਾਤਕਾਰ, ਛੇੜਛਾੜ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ ਸਖਤ ਕਾਨੂੰਨ ਅਤੇ ਕਦਮਾਂ ਦੇ ਬਾਵਜੂਦ ਨਹੀਂ ਰੋਕਿਆ ਜਾ ਰਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਘੇਰੇ 'ਚ ਆਮ ਨਾਗਰਿਕ ਦੇ ਨਾਲ-ਨਾਲ ਪੁਲਸ ਮੁਲਾਜ਼ਮ ਵੀ ਸ਼ਾਮਲ ਹੋ ਗਏ ਹਨ।
ਬਠਿੰਡਾ - ਸਵਾਈਨ ਫਲੂ ਨੇ ਪੰਜਾਬ ਵਿਚ ਇਕ ਵਾਰ ਫਿਰ ਤੋਂ ਦਸਤਕ ਦੇ ਦਿਤੀ ਹੈ। ਸਿਹਤ ਵਿਭਾਗ ਵਲੋਂ ਹੁਣ ਤਕ ਸਵਾਈਨ ਫਲੂ ਦੇ 5 ਮਾਮਲਿਆਂ ਦੀ ਪੁਸ਼ਟੀ ਕਰ ਦਿਤੀ ਹੈ ਜਿਨ੍ਹਾਂ ਦੇ ਮਰੀਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਇਸ ਸੰਬੰਧੀ ਸਿਹਤ ਵਿਭਾਗ ਵਲੋਂ ਉਚਿਤ ਪ੍ਰਬੰਧ ਸ਼ੁਰੂ ਕਰ ਦਿਤੇ ਗਏ ਹਨ।
ਲੁਧਿਆਣਾ— ਇੱਥੋਂ ਦੇ ਢੰਡਾਰੀ ਇਲਾਕੇ 'ਚ ਕਵਨ ਐਗਰੋ ਇੰਡਸਟਰੀ 'ਚ ਹੋਏ ਜ਼ੋਰਦਾਰ ਧਮਾਕੇ ਨਾਲ 3 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ 1 ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਦੇ ਮੌਕੇ ਵੀ ਇੰਡਸਟਰੀ ਚੱਲ ਰਹੀ ਸੀ।
ਸੰਗਰੂਰ— ਪੰਜਾਬ ਦੇ ਸੰਗਰੂਰ ਜ਼ਿਲੇ 'ਚ ਐਤਵਾਰ ਨੂੰ ਨਾਜਾਇਜ਼ ਸੰਬੰਧਾਂ ਦੇ ਚਲਦੇ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਂਗੋਵਾਲ ਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ 5 ਮਹੀਨੇ ਪਹਿਲਾਂ ਬਿਰਧਨੋ ਦੇ ਹਰਪ੍ਰੀਤ ਸਿੰਘ ਨਾਲ ਹੋਇਆ ਸੀ। ਇਸੇ ਦੌਰਾਨ ਕੰਮ ਦੇ ਸਿਲਸਿਲੇ 'ਚ ਉਸ ਦਾ ਪਤੀ ਵਿਦੇਸ਼ ਚਲਾ ਗਿਆ।
ਬੇਰੂਤ-ਸੀਰੀਆ 'ਚ ਚੱਲ ਰਹੇ ਸੰਘਰਸ਼ ਦੀ ਪਿੱਠ-ਭੂਮੀ 'ਚ ਦੇਸ਼ ਨੂੰ ਛੱਡ ਕੇ ਲੇਬਨਾਨ 'ਚ ਆਸਰਾ ਲੈਣ ਵਾਲੇ ਸੀਰੀਆਈ ਨਾਗਰਿਕਾਂ ਦੀ ਗਿਣਤੀ 8 ਲੱਖ 90 ਹਜ਼ਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਸ਼ਰਣਾਰਥੀ ਪ੍ਰੀਸ਼ਦ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਹਫ਼ਤੇ ਕਰੀਬ 12 ਹਜ਼ਾਰ 99 ਸ਼ਰਣਾਰਥੀਆਂ ਨੇ ਲੇਬਨਾਨ 'ਚ ਸ਼ਰਨ ਲਈ ਹੈ।
ਵਾਸ਼ਿੰਗਟਨ— ਅਮਰੀਕਾ ਨੇ ਥਾਈਲੈਂਡ 'ਚ ਚੱਲ ਰਹੀ ਸਿਆਸੀ ਅਸਥਿਰਤਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਾਰੇ ਧਿਰਾਂ ਨੂੰ ਹਿੰਸਾ ਖਤਮ ਕਰਕੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ 'ਚ ਚੋਣਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਾ ਕਾਫੀ ਚਿੰਤਾਜਨਕ ਵਿਸ਼ਾ ਹੈ।
ਕੋਲੰਬੋ-ਸ਼੍ਰੀਲੰਕਾ ਦੇ ਅੰਬਾਲਾਗੋਂਡਾ ਸ਼ਹਿਰ 'ਚ ਇਕ ਆਸਟ੍ਰੇਲੀਆਈ ਵਿਦਿਆਰਥਣ ਨਾਲ ਟੂਰਿਸਟ ਗਾਈਡ ਵਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਅਨੁਸਾਰ ਪੜ੍ਹਾਈ ਲਈ ਸ਼੍ਰੀਲੰਕਾ ਪਹੁੰਚੀ ਵਿਦਿਆਰਥਣ ਨੇ ਪੁਲਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਮੁੰਦਰ ਤਟ ਦੇ ਕੋਲ ਸੁੰਨ੍ਹਸਾਨ ਇਲਾਕੇ 'ਚ ਟੂਰਿਸਟ ਗਾਈਡ ਨੇ ਉਸਦੇ ਨਾਲ ਬਲਾਤਕਾਰ ਕੀਤਾ।